NHAI (ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ) ਨੇ ਫਾਸਟੈਗ ਉਪਭੋਗਤਾਵਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਬੈਂਕਾਂ ਦੀ ਸੂਚੀ ਜਾਰੀ ਕਰਦੇ ਹੋਏ ਕਿਹਾ ਕਿ ਫਾਸਟੈਗ ਇਨ੍ਹਾਂ ਬੈਂਕਾਂ ਤੋਂ ਹੀ ਖਰੀਦਿਆ ਜਾਵੇ। ਪੇਟੀਐਮ ਪੇਮੈਂਟਸ ਬੈਂਕ ਦਾ ਨਾਮ ਇਸ ਸੂਚੀ ਵਿੱਚ ਨਹੀਂ ਹੈ। ਇਸ ਲਈ Paytm ਫਾਸਟ ਟੈਗ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਨੂੰ ਹੁਣ ਨਵਾਂ ਫਾਸਟੈਗ ਲੈਣਾ ਹੋਵੇਗਾ।
ਫਾਸਟੈਗ ਸਿਰਫ ਇਨ੍ਹਾਂ ਬੈਂਕਾਂ 'ਚ ਹੀ ਵੈਧ ਹੋਵੇਗਾ
ਦੱਸਿਆ ਜਾ ਰਿਹਾ ਹੈ ਕਿ NHAI ਨੇ ਇਹ ਫੈਸਲਾ ਪੇਟੀਐਮ ਫਾਸਟੈਗ ਯੂਜ਼ਰਸ ਨੂੰ ਪਰੇਸ਼ਾਨੀਆਂ ਤੋਂ ਬਚਾਉਣ ਲਈ ਲਿਆ ਹੈ ਤਾਂ ਜੋ ਉਨ੍ਹਾਂ ਨੂੰ ਟੋਲ ਪਲਾਜ਼ਿਆ ਤੋਂ ਲੰਘਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਭਾਰਤੀ ਰਿਜ਼ਰਵ ਬੈਂਕ ਨੇ ਪੇਟੀਐਮ ਬੈਂਕ 'ਤੇ ਪਾਬੰਦੀ ਲਗਾ ਦਿੱਤੀ ਹੈ।
ਫਾਸਟੈਗ ਦੇ 7 ਕਰੋੜ ਯੂਜ਼ਰਸ
ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਫਾਸਟੈਗ ਦੇ ਕਰੀਬ 7 ਕਰੋੜ ਯੂਜ਼ਰਸ ਹਨ। ਜਦੋਂ ਕਿ ਪੇਟੀਐਮ ਬੈਂਕ ਦਾ ਦਾਅਵਾ ਹੈ ਕਿ ਉਸ ਕੋਲ 30 ਫੀਸਦੀ ਤੋਂ ਵੱਧ ਮਾਰਕੀਟ ਸ਼ੇਅਰ ਹੈ। ਅੰਦਾਜ਼ੇ ਮੁਤਾਬਕ ਪੇਟੀਐਮ ਬੈਂਕ ਦੇ 2 ਕਰੋੜ ਯੂਜ਼ਰਸ ਹਨ।