ਪੰਜਾਬੀ ਗਾਇਕ ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਅੰਮ੍ਰਿਤਸਰ ਪੁੱਜੇ, ਜਿਸ ਦੌਰਾਨ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਗੁਰਬਾਣੀ ਸਰਵਣ ਕੀਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨੇ ਵੀ ਆਪਣੀ ਆਉਣ ਵਾਲੀ ਫਿਲਮ ਜੱਟ ਐਂਡ ਜੂਲੀਅਟ 3 ਦੀ ਸਫਲਤਾ ਲਈ ਅਰਦਾਸ ਕੀਤੀ।
ਪਾਲਕੀ ਸਾਹਿਬ ਦੀ ਕੀਤੀ ਸੇਵਾ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਰਬਾਰ ਸਾਹਿਬ ਦੇ ਮੁੱਖ ਗੁਰੂਘਰ ਲਿਜਾਣ ਸਮੇਂ ਦਿਲਜੀਤ ਨੇ ਆਮ ਸ਼ਰਧਾਲੂ ਵਾਂਗ ਦਰਸ਼ਨ ਕੀਤੇ ਅਤੇ ਫੁੱਲਾਂ ਦੀ ਵਰਖਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਵੇਰੇ ਇੱਥੇ ਪਾਲਕੀ ਸਾਹਿਬ ਦੀ ਸੇਵਾ ਵੀ ਕੀਤੀ। ਗੁਰੂਘਰ ਵਿੱਚ ਬੈਠ ਕੇ ਕੀਰਤਨ ਸਰਵਣ ਕੀਤਾ।
ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਛੇਵੀਂ ਵਾਰ ਕਿਸੀ ਫਿਲਮ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਦਿਲਜੀਤ 'ਫਾਤਿਹ' ਅਤੇ ਨੀਰੂ 'ਪੂਜਾ' ਦਾ ਆਈਕੋਨਿਕ ਕਿਰਦਾਰ ਨਿਭਾਅ ਰਹੇ ਹਨ।
'ਜੱਟ ਐਂਡ ਜੂਲੀਅਟ 3' 28 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ। ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ ਰੋਮਾਂਟਿਕ ਕਾਮੇਡੀ 'ਜੱਟ ਐਂਡ ਜੂਲੀਅਟ' ਪਹਿਲੀ ਵਾਰ 2012 ਵਿੱਚ ਰਿਲੀਜ਼ ਹੋਈ ਸੀ। ਜਦੋਂ ਕਿ ਇੱਕ ਸਾਲ ਬਾਅਦ ਫਿਲਮ ਦਾ ਦੂਜਾ ਭਾਗ ਰਿਲੀਜ਼ ਹੋਇਆ ਸੀ।