ਦਿੱਲੀ ਦੇ ਇੱਕ ਸਕੂਲ ਵਿੱਚ ਇੱਕ ਵਾਰ ਫਿਰ ਬੰਬ ਦੀ ਧਮਕੀ ਮਿਲੀ ਹੈ। ਇਸ ਵਾਰ ਗ੍ਰੇਟਰ ਕੈਲਾਸ਼ ਖੇਤਰ ਦੇ ਸਕੂਲ ਨੂੰ ਈਮੇਲ ਰਾਹੀਂ ਇਹ ਧਮਕੀ ਮਿਲੀ ਹੈ। ਮੇਲ ਮਿਲਣ ਤੋਂ ਬਾਅਦ ਹੰਗਾਮਾ ਹੋ ਗਿਆ। ਸਕੂਲ ਪ੍ਰਸ਼ਾਸਨ ਨੇ ਇਮਾਰਤ ਨੂੰ ਖਾਲੀ ਕਰਵਾਇਆ ਅਤੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ।
ਬੰਬ ਨਿਰੋਧਕ ਦਸਤਾ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ। ਸਕੂਲ ਨੂੰ ਖਾਲੀ ਕਰਵਾਉਣ ਤੋਂ ਬਾਅਦ ਪੁਲਿਸ ਨੇ ਬੰਬ ਦੀ ਭਾਲ ਕੀਤੀ , ਪਰ ਕੁਝ ਨਹੀਂ ਮਿਲਿਆ।
ਇਸ ਤੋਂ ਪਹਿਲਾਂ 100 ਸਕੂਲਾਂ ਵਿੱਚ ਬੰਬ ਦੀ ਧਮਕੀ ਮਿਲੀ ਸੀ
ਇਸ ਤੋਂ ਪਹਿਲਾਂ ਦਿੱਲੀ-ਐਨਸੀਆਰ ਦੇ ਕਰੀਬ 100 ਸਕੂਲਾਂ ਨੂੰ ਬੰਬ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਤੁਰੰਤ ਬਾਅਦ ਸਾਰੇ ਸਕੂਲਾਂ 'ਚ ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਪਹੁੰਚੀ । ਸਕੂਲਾਂ ਨੂੰ ਖਾਲੀ ਕਰਵਾਉਣ ਤੋਂ ਬਾਅਦ ਪੁਲਿਸ ਨੇ ਬੰਬ ਦੀ ਭਾਲ ਕੀਤੀ।
ਪੁਲਿਸ ਦੇ ਅਨੁਸਾਰ, ਸਾਰੇ ਸਕੂਲਾਂ ਵਿੱਚ ਪੂਰੀ ਤਰ੍ਹਾਂ ਚੈਕਿੰਗ ਕੀਤੀ ਗਈ ਸੀ, ਪਰ 100 ਸਕੂਲਾਂ - ਡੀਪੀਐਸ ਦਵਾਰਕਾ, ਡੀਪੀਐਸ ਵਸੰਤ ਕੁੰਜ, ਡੀਪੀਐਸ ਨੋਇਡਾ, ਡੀਪੀਐਸ ਰੋਹਿਣੀ, ਗ੍ਰੀਨ ਵੈਲੀ ਨਜਫਗੜ੍ਹ, ਡੀਏਵੀ ਪੀਤਮਪੁਰਾ, ਮਦਰ ਮੈਰੀ ਸਕੂਲ ਮਯੂਰ ਵਿਹਾਰ , ਸੰਸਕ੍ਰਿਤੀ ਸਕੂਲ, ਡੀ.ਏ.ਵੀ. ਸਾਊਥ ਵੈਸਟ ਅਤੇ ਅਮਿ੍ਤੀ ਸਾਕੇਤ ਦੇ ਨਾਮ ਸਾਹਮਣੇ ਆਏ ਸਨ।