AIR ਇੰਡੀਆ ਮੁੰਬਈ ਤੋਂ ਤਿਰੂਵਨੰਤਪੁਰਮ ਜਾ ਰਹੀ ਫਲਾਇਟ 'ਚ ਬੰਬ ਦੀ ਧਮਕੀ ਮਿਲੀ ਹੈ | ਤਿਰੂਵਨੰਤਪੁਰਮ ਅੰਤਰਰਾਸ਼ਟਰੀ 'ਤੇ ਹਵਾਈ ਅੱਡੇ 'ਤੇ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਜਹਾਜ਼ ਤਿਰੂਵਨੰਤਪੁਰਮ ਪਹੁੰਚ ਚੁੱਕਾ ਸੀ। ਲੈਂਡਿੰਗ ਦੇ ਸਮੇਂ ਬੰਬ ਦੀ ਸੂਚਨਾ ਮਿਲੀ । ਫਲਾਈਟ ਨੂੰ ਫਿਲਹਾਲ ਆਈਸੋਲੇਸ਼ਨ ਬੇ 'ਚ ਲਿਜਾਇਆ ਗਿਆ ਹੈ ਤੇ ਜਾਂਚ ਕੀਤੀ ਗਈ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ |
ਐਮਰਜੈਂਸੀ ਲੈਂਡਿੰਗ ਕਰਵਾਈ ਗਈ
ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਉਡਾਣ AI 657 ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ । ਫਲਾਇਟ ਚ 135 ਯਾਤਰੀ ਸਵਾਰ ਸਨ | ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ | ਹਾਲਾਂਕਿ ਧਮਕੀ ਬਾਰੇ ਅਜੇ ਕੋਈ ਜਾਣਕਾਰੀ ਹਾਸਿਲ ਨਹੀ ਹੋਈ , ਇਸਦੀ ਦੀ ਅਜੇ ਜਾਂਚ ਚੱਲ ਰਹੀ ਹੈ | ਅਥਾਰਟੀ ਨੇ ਦੱਸਿਆ ਕਿ ਫਿਲਹਾਲ ਚਿੰਤਾ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ।
ਪਿਛਲੇ 3 ਮਹੀਨਿਆਂ ਵਿੱਚ ਉਡਾਣ ਵਿੱਚ ਬੰਬ ਦੀ ਧਮਕੀ ਦਾ ਇਹ 6 ਮਾਮਲਾ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਤਿੰਨ ਅਤੇ ਮਈ ਵਿੱਚ ਦੋ ਉਡਾਣਾਂ 'ਚ ਬੰਬ ਦੀ ਧਮਕੀ ਦਿੱਤੀ ਗਈ ਸੀ।