ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ Swiggy ਆਉਣ ਵਾਲੇ ਮਹੀਨਿਆਂ 'ਚ ਫੂਡ ਆਰਡਰ 'ਤੇ ਪਲੇਟਫਾਰਮ ਫੀਸ 5 ਰੁਪਏ ਤੋਂ ਵਧਾ ਕੇ 10 ਰੁਪਏ ਕਰਨ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਇਸ ਕਦਮ ਨਾਲ ਕੰਪਨੀ ਆਪਣੇ IPO ਦੇ ਲਾਂਚ ਤੋਂ ਪਹਿਲਾਂ ਘਾਟੇ ਨੂੰ ਘੱਟ ਕਰਨਾ ਚਾਹੁੰਦੀ ਹੈ, ਜੋ ਇਸ ਸਾਲ ਦੇ ਅੰਤ 'ਚ ਆਵੇਗਾ।
ਮੌਜੂਦਾ ਫੀਸ 5 ਰੁਪਏ
ਜਾਣਕਾਰੀ ਮੁਤਾਬਕ ਇਸ ਨੂੰ ਯੂਜ਼ਰਸ ਦੇ ਛੋਟੇ ਸਮੂਹ 'ਤੇ ਟੈਸਟ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਕੰਪਨੀ ਵੱਲੋਂ ਚੁੱਕਿਆ ਗਿਆ ਕਦਮ ਮੰਨਿਆ ਜਾ ਸਕਦਾ ਹੈ। ਇਹ ਬਿਲਕੁਲ ਅਜਿਹਾ ਹੀ ਹੈ ਜਦੋਂ ਸਵਿਗੀ ਨੇ ਅਪ੍ਰੈਲ 2023 ਵਿੱਚ ਪ੍ਰਤੀ ਉਪਭੋਗਤਾ 2 ਰੁਪਏ ਦੀ ਮਾਮੂਲੀ ਫੀਸ ਲੈਣੀ ਸ਼ੁਰੂ ਕੀਤੀ ਸੀ, ਜੋ ਕੁਝ ਗ੍ਰਾਹਕਾਂ 'ਤੇ ਲਾਗੂ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸਨੂੰ ਸਾਰੇ ਗ੍ਰਾਹਕਾਂ ਲਈ ਵਧਾ ਦਿੱਤਾ ਗਿਆ ਸੀ। ਫਿਲਹਾਲ Swiggy 'ਤੇ ਪਲੇਟਫਾਰਮ ਫੀਸ 5 ਰੁਪਏ ਹੈ।
ਕੰਪਨੀ ਦੇ ਬੁਲਾਰੇ ਨੇ ਕੀ ਕਿਹਾ?
ਕੰਪਨੀ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ Swiggy ਨੇ ਆਪਣੀ ਪਲੇਟਫਾਰਮ ਫੀਸ 'ਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਨਾ ਹੀ ਨਜ਼ਦੀਕੀ ਮਿਆਦ 'ਚ ਇਨ੍ਹਾਂ ਨੂੰ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਅਸੀਂ ਖਪਤਕਾਰਾਂ ਦੀਆਂ ਤਰਜੀਹਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਹਮੇਸ਼ਾ ਛੋਟੇ ਪ੍ਰਯੋਗ ਕਰ ਰਹੇ ਹਾਂ।
ਫੂਡ ਡਿਲੀਵਰੀ ਵਾਲੇ ਲੋਕਾਂ ਨੂੰ ਮਾਰਕੀਟ ਦੀ ਹੌਲੀ ਗ੍ਰੋਥ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਸਵਿਗੀ ਨੂੰ ਵੀ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।