PNB Recruitment 2022 : ਪੰਜਾਬ ਨੈਸ਼ਨਲ ਬੈਂਕ 'ਚ ਸਰਕਾਰੀ ਜਾਂ PNB ਭਰਤੀ ਦੇ ਮੌਕਿਆਂ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਕੰਮ ਦੀ ਖ਼ਬਰ। ਦੇਸ਼ ਦੇ ਜਨਤਕ ਖੇਤਰ ਦੇ ਬੈਂਕਾਂ 'ਚੋਂ ਇਕ ਨੇ ਅਫਸਰ (ਫਾਇਰ ਸੇਫਟੀ) ਤੇ ਮੈਨੇਜਰ (ਸੁਰੱਖਿਆ) ਦੀਆਂ ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ।
ਬੈਂਕ ਵੱਲੋਂ ਅੱਜ, 5 ਅਗਸਤ, 2022 ਨੂੰ ਜਾਰੀ ਕੀਤੀ ਭਰਤੀ ਇਸ਼ਤਿਹਾਰ ਅਨੁਸਾਰ ਅਫਸਰ (ਫਾਇਰ ਸੇਫਟੀ) ਦੀਆਂ 23 ਅਸਾਮੀਆਂ ਤੇ ਮੈਨੇਜਰ ਦੀਆਂ 80 ਅਸਾਮੀਆਂ ਸਮੇਤ ਕੁੱਲ 103 ਅਸਾਮੀਆਂ ਦੀ ਭਰਤੀ ਲਈ ਯੋਗ ਤੇ ਇੱਛੁਕ ਉਮੀਦਵਾਰਾਂ ਤੋਂ ਆਫਲਾਈਨ ਮੋਡ ਵਿੱਚ ਬਿਨੈ ਪੱਤਰ ਮੰਗੇ ਜਾ ਰਹੇ ਹਨ। ਅਰਜ਼ੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਉਮੀਦਵਾਰ 30 ਅਗਸਤ 2022 ਤਕ ਆਪਣੀ ਅਰਜ਼ੀ ਜਮ੍ਹਾਂ ਕਰ ਸਕਦੇ ਹਨ। ਉਮੀਦਵਾਰ PNB ਦੀ ਅਧਿਕਾਰਤ ਵੈੱਬਸਾਈਟ pnbindia.in 'ਤੇ ਦਿੱਤੇ ਲਿੰਕ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਬਿਨੈ-ਪੱਤਰ ਲਈ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ।
ਜਰੂਰੀ ਹਦਾਇਤਾਂ
ਪੰਜਾਬ ਨੈਸ਼ਨਲ ਬੈਂਕ 'ਚ ਅਧਿਕਾਰੀ (ਅਗਨੀ ਸੁਰੱਖਿਆ) ਦੀਆਂ ਅਸਾਮੀਆਂ 'ਤੇ ਭਰਤੀ ਲਈ ਉਮੀਦਵਾਰਾਂ ਨੂੰ ਗ੍ਰੈਜੂਏਸ਼ਨ ਪਾਸ ਹੋਣ ਦੇ ਨਾਲ-ਨਾਲ ਸੰਬੰਧਤ ਖੇਤਰ 'ਚ ਡਵੀਜ਼ਨਲ ਆਫਿਸਰ ਦਾ ਕੋਰਸ ਕੀਤਾ ਹੋਣਾ ਚਾਹੀਦੈ ਜਾਂ ਫਾਇਰ/ਫਾਇਰ ਟੈਕਨੋਲਾਜੀ/ਫਾਇਰ ਇੰਜੀਨੀਅਰਿੰਗ/ਸੇਫਟੀ ਐਂਡ ਫਾਇਰ ਇੰਜੀਨੀਅਰਿੰਗ 'ਚ ਬੀਈ/ਬੀਟੈੱਕ ਡਿਗਰੀ ਪਾਸ ਹੋਣਾ ਚਾਹੀਦਾ ਹੈ।
ਦੂਜੇ ਪਾਸੇ, ਮੈਨੇਜਰ ਸਕਿਓਰਟੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਹੋਰ ਉੱਚ ਵਿਦਿਅਕ ਅਦਾਰੇ ਤੋਂ ਕਿਸੇ ਵੀ ਵਿਸ਼ੇ 'ਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਦੋਵਾਂ ਹੀ ਪੋਸਟਾਂ ਲਈ ਉਮੀਦਵਾਰਾਂ ਦੀ ਉਮਰ 1 ਜੁਲਾਈ 2022 ਨੂੰ 21 ਸਾਲ ਤੋਂ ਘੱਟ ਤੇ 35 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਵੱਧ ਤੋਂ ਵੱਧ ਉਮਰ ਹੱਦ ਚ ਵੱਖ-ਵੱਖ ਰਾਖਵੇਂ ਵਰਗਾਂ ਦੇ ਉਮੀਦਵਾਰਾਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਛੋਟ ਦਿੱਤੀ ਗਈ ਹੈ, ਵਧੇਰੇ ਜਾਣਕਾਰੀ ਲਈ ਭਰਤੀ ਨੋਟੀਫਿਕੇਸ਼ਨ ਦੇਖੋ।