ਪਾਸਪੋਰਟ ਬਣਾਉਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੇਸ਼ ਭਰ ਵਿੱਚ ਪਾਸਪੋਰਟ ਸੇਵਾ ਪੋਰਟਲ 5 ਦਿਨਾਂ ਲਈ ਬੰਦ ਰਹਿਣ ਵਾਲਾ ਹੈ। ਇੰਨਾ ਹੀ ਨਹੀਂ 30 ਅਗਸਤ ਦੀਆਂ ਸਾਰੀਆਂ ਅੱਪੋਇੰਟਮੇਂਟ ਰੱਦ ਕਰ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਇਹ ਸਭ ਤਕਨੀਕੀ ਰੱਖ-ਰਖਾਅ ਕਾਰਨ ਬੰਦ ਰਹੇਗਾ।
29 ਅਗਸਤ ਤੋਂ 2 ਸਤੰਬਰ ਤੱਕ ਰਹੇਗਾ ਬੰਦ
ਜਾਣਕਾਰੀ ਅਨੁਸਾਰ ਪਾਸਪੋਰਟ ਸੇਵਾ ਪੋਰਟਲ ਤਕਨੀਕੀ ਰੱਖ-ਰਖਾਅ ਕਾਰਨ 29 ਅਗਸਤ ਨੂੰ ਸਵੇਰੇ 8 ਵਜੇ ਤੋਂ 2 ਸਤੰਬਰ ਸ਼ਾਮ 6 ਵਜੇ ਤੱਕ ਬੰਦ ਰਹੇਗਾ। ਇਸ ਲਈ ਇਸ ਸਮੇਂ ਦੌਰਾਨ ਇਹ ਸਿਸਟਮ ਨਾਗਰਿਕਾਂ ਲਈ ਉਪਲਬਧ ਨਹੀਂ ਹੋਵੇਗਾ ।
ਸਾਰੀਆਂ ਅੱਪੋਇੰਟਮੇਂਟ ਰੱਦ
ਇਸ ਸਬੰਧ ਵਿੱਚ ਪਾਸਪੋਰਟ ਵਿਭਾਗ ਨੇ ਆਪਣੀ ਐਡਵਾਈਜ਼ਰੀ ਵਿੱਚ ਦੱਸਿਆ ਕਿ ਪਾਸਪੋਰਟ ਸੇਵਾ ਪੋਰਟ ਵੀਰਵਾਰ, 29 ਅਗਸਤ, 2024 ਤੋਂ ਬੰਦ ਰਹੇਗਾ । ਉਨ੍ਹਾਂ ਅੱਗੇ ਦੱਸਿਆ ਕਿ 30 ਅਗਸਤ, 2024 ਤੱਕ ਦੀਆਂ ਸਾਰੀਆਂ ਅੱਪੋਇੰਟਮੇਂਟ ਰੱਦ ਕਰ ਦਿੱਤੀਆਂ ਗਈਆਂ ਹਨ। ਜਿਹੜੇ ਬਿਨੈਕਾਰ ਨੂੰ 30 ਅਗਸਤ 2024 ਦੀ ਅੱਪੋਇੰਟਮੇਂਟ ਮਿਲੀ ਹੈ।
ਉਨ੍ਹਾਂ ਨੂੰ ਐਸਐਮਐਸ ਰਾਹੀਂ ਉਨ੍ਹਾਂ ਦੀ ਅੱਪੋਇੰਟਮੇਂਟ ਬਾਰੇ ਸੂਚਿਤ ਕੀਤਾ ਜਾਵੇਗਾ। 30 ਅਗਸਤ 2024 ਨੂੰ ਮੁੱਖ ਦਫਤਰ ਸੈਕਟਰ 34ਏ ਚੰਡੀਗੜ੍ਹ ਵਿਖੇ ਜਨਰਲ ਇਨਕੁਆਰੀ ਵਾਕ ਇਨ ਕਾਊਂਟਰ ਬੰਦ ਰਹੇਗਾ।
ਭਾਰਤ 'ਚ ਪਾਸਪੋਰਟਾਂ ਦੀਆਂ 3 ਮੁੱਖ ਸ਼੍ਰੇਣੀਆਂ ਹਨ, ਜੋ ਵੱਖ-ਵੱਖ ਲੋੜਾਂ ਅਨੁਸਾਰ ਜਾਰੀ ਕੀਤੇ ਜਾਂਦੇ ਹਨ।
ਨੀਲਾ ਪਾਸਪੋਰਟ - ਇਹ ਆਮ ਨਾਗਰਿਕਾਂ ਨੂੰ ਜਾਰੀ ਕੀਤਾ ਜਾਂਦਾ ਹੈ।
ਮਾਰੂਨ ਪਾਸਪੋਰਟ - ਡਿਪਲੋਮੈਟਿਕ ਪਾਸਪੋਰਟ ਵੀ ਕਿਹਾ ਜਾਂਦਾ ਹੈ, ਇਹ ਸਰਕਾਰੀ ਅਤੇ ਡਿਪਲੋਮੈਟਿਕ ਅਹੁਦਿਆਂ ਵਾਲੇ ਵਿਅਕਤੀਆਂ ਨੂੰ ਜਾਰੀ ਕੀਤਾ ਜਾਂਦਾ ਹੈ।
ਗ੍ਰੇ ਪਾਸਪੋਰਟ - ਇਹ ਸਰਕਾਰੀ ਸੇਵਾਵਾਂ ਵਾਲੇ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਾਂ ਵਿਦੇਸ਼ਾਂ ਵਿੱਚ ਸਰਕਾਰੀ ਅਸਾਈਨਮੈਂਟਾਂ 'ਤੇ ਭੇਜਿਆ ਜਾਂਦਾ ਹੈ।