ਪੰਜਾਬ ਸਮੇਤ ਕਈ ਰਾਜਾਂ ਵਿੱਚ ਬਰਡ ਫਲੂ ਦੇ ਵਧਦੇ ਖ਼ਤਰੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਡੇਅਰੀ ਅਤੇ ਪਸ਼ੂ ਪਾਲਣ ਵਿਭਾਗ ਨੇ ਪੰਜਾਬ ਸਮੇਤ 9 ਰਾਜਾਂ ਵਿੱਚ ਬਰਡ ਫਲੂ ਅਲਰਟ ਜਾਰੀ ਕੀਤਾ ਹੈ। ਚਿਕਨ ਅਤੇ ਅੰਡੇ ਖਾਣ ਵਾਲੇ ਲੋਕ H5N1 ਵਾਇਰਸ ਦਾ ਸ਼ਿਕਾਰ ਹੋ ਸਕਦੇ ਹਨ|
ਬੀਮਾਰੀ ਦੇ ਲੱਛਣ
H5N1 ਵਾਇਰਸ ਦੇ ਵਧਦੇ ਖ਼ਤਰੇ ਬਾਰੇ ਵੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਾਇਰਸ ਦੇ ਲੱਛਣਾਂ ਵਿੱਚ ਖੰਘ, ਜ਼ੁਕਾਮ ਅਤੇ ਨੱਕ ਵਿੱਚੋਂ ਖੂਨ ਵਗਣਾ ਸ਼ਾਮਲ ਹੈ। ਬਰਡ ਫਲੂ ਦੇ ਲੱਛਣ ਖੰਘ ਅਤੇ ਗਲੇ ਵਿੱਚ ਖਰਾਸ਼, ਤੇਜ਼ ਬੁਖਾਰ, ਜ਼ੁਕਾਮ ਅਤੇ ਨੱਕ ਵਗਣਾ, ਹੱਡੀਆਂ ਅਤੇ ਜੋੜਾਂ ਵਿੱਚ ਤੇਜ਼ ਦਰਦ, ਠੰਡ ਅਤੇ ਥਕਾਵਟ ਮਹਿਸੂਸ ਕਰਨਾ, ਸਿਰ ਅਤੇ ਛਾਤੀ ਵਿੱਚ ਤੇਜ਼ ਦਰਦ, ਭੁੱਖ ਨਾ ਲੱਗਣਾ ਆਦਿ ਹਨ। ਖੰਘ ਦੇ ਨਾਲ-ਨਾਲ ਤੇਜ਼ ਬੁਖਾਰ ਅਤੇ ਸਰੀਰ 'ਚ ਤੇਜ਼ ਦਰਦ ਹੋਣ 'ਤੇ ਇਸ ਨੂੰ ਹਲਕਾ ਨਹੀਂ ਲੈਣਾ ਚਾਹੀਦਾ। ਕਿਉਂਕਿ ਇਹ ਬਰਡ ਫਲੂ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।
ਮਨੁੱਖਾਂ ਵਿੱਚ ਤੇਜ਼ੀ ਨਾਲ ਕਿਵੇਂ ਫੈਲਦਾ ਹੈ?
ਸੰਕਰਮਿਤ ਪੰਛੀ ਦੇ ਮਲ, ਨੱਕ, ਮੂੰਹ ਅਤੇ ਅੱਖਾਂ ਵਿੱਚੋਂ ਨਿਕਲਣ ਵਾਲਾ ਤਰਲ ਵੀ ਇਸ ਲਾਗ ਦੇ ਹੋਣ ਦਾ ਖ਼ਤਰਾ ਵਧਾ ਦਿੰਦਾ ਹੈ।
ਜੇਕਰ ਤੁਸੀਂ ਕਿਸੇ ਸੰਕਰਮਿਤ ਪੰਛੀ ਦਾ ਅੰਡੇ ਜਾਂ ਮਾਸ ਖਾਧਾ ਹੈ, ਤਾਂ ਤੁਹਾਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ।