ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਗਿਆ ਹੈ। ਸੂਬਾ ਸਰਕਾਰ ਨੇ ਪੈਟਰੋਲ 'ਤੇ ਵੈਟ 'ਚ 61 ਪੈਸੇ ਅਤੇ ਡੀਜ਼ਲ 'ਤੇ 92 ਪੈਸੇ ਦਾ ਵਾਧਾ ਕੀਤਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਤੇ ਨਿਰਭਰ ਕਰਦੀਆਂ ਹਨ। ਭਾਰਤ ਚ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਵਰਗੀਆਂ ਭਾਰਤੀ ਤੇਲ ਕੰਪਨੀਆਂ ਹਰ ਰੋਜ਼ ਇਨ੍ਹਾਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ।
ਪੈਟਰੋਲ -ਡੀਜ਼ਲ 'ਤੇ ਵਧਾਇਆ ਵੈਟ
ਪੰਜਾਬ 'ਚ ਪੈਟਰੋਲ ਦੀ ਕੀਮਤ ਵੀਰਵਾਰ ਸਵੇਰੇ 96.82 ਰੁਪਏ ਪ੍ਰਤੀ ਲੀਟਰ ਸੀ , ਜੋ ਵਧ ਕੇ 97.43 ਰੁਪਏ ਹੋ ਜਾਵੇਗੀ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਇਸ ਵੇਲੇ 87.11 ਰੁਪਏ ਪ੍ਰਤੀ ਲੀਟਰ ਚੱਲ ਰਿਹਾ ਹੈ ਜੋ ਅੱਜ ਵਧ ਕੇ 88.03 ਰੁਪਏ ਹੋ ਜਾਵੇਗੀ।
ਹਾਲਾਂਕਿ, ਰਾਜ ਅਤੇ ਸਥਾਨਕ ਸਰਕਾਰਾਂ ਆਪਣੇ-ਆਪਣੇ ਟੈਕਸ ਲਗਾਉਂਦੀਆਂ ਹਨ, ਜਿਸ ਕਾਰਨ ਵੱਖ-ਵੱਖ ਸ਼ਹਿਰ 'ਚ ਈਂਧਨ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਸਤੰਬਰ ਦੌਰਾਨ ਪੈਟਰੋਲ ਦਾ ਸਭ ਤੋਂ ਵੱਧ ਰੇਟ 97.09 ਰੁਪਏ ਸੀ, ਜੋ ਕਿ 1 ਸਤੰਬਰ ਤੋਂ 5 ਸਤੰਬਰ ਦਰਮਿਆਨ 1.09 ਫੀਸਦੀ ਦਾ ਵਾਧਾ ਡਰ ਦਰਜ ਕੀਤੀ ਗਈ ਸੀ।
3 ਰੁਪਏ ਪ੍ਰਤੀ ਯੂਨਿਟ ਬਿਜਲੀ ਸਬਸਿਡੀ ਲਈ ਵਾਪਸ
ਜਾਣਕਾਰੀ ਅਨੁਸਾਰ ਸਰਕਾਰ ਨੇ ਕਾਂਗਰਸ ਸਰਕਾਰ ਨੇ ਸਮੇ 7 ਕਿਲੋਵਾਟ ਲੋਡ ਵਾਲੇ ਬਿਜਲੀ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੀ ਰਾਹਤ ਦਿੱਤੀ ਸੀ। ਇਹ ਦੋਹਰੀ ਸਬਸਿਡੀ ਹੋ ਰਹੀ ਸੀ। ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ ਹੈ। ਹਾਲਾਂਕਿ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦੀ ਯੋਜਨਾ ਜਾਰੀ ਰਹੇਗੀ।
300 ਯੂਨਿਟ ਬਿਜਲੀ 'ਤੇ ਕੋਈ ਅਸਰ ਨਹੀਂ
ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਸੀ। ਇਸ ਕਾਰਨ ਸੂਬੇ ਦੇ 90 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ।
ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਨੇ 7 ਕਿਲੋਵਾਟ ਦੇ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੀ ਰਾਹਤ ਦੇਣ ਦਾ ਫੈਸਲਾ ਕੀਤਾ ਸੀ। ਸਰਕਾਰ ਨੇ ਹੁਣ ਇਸ 'ਤੇ ਰੋਕ ਲਗਾ ਦਿੱਤੀ ਹੈ|