ਖਬਰਿਸਤਾਨ ਨੈੱਟਵਰਕ- ਬਠਿੰਡਾ ਵਿੱਚ ਇਕ ਲੜਾਕੂ ਜਹਾਜ਼ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਗੋਵਿੰਦ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਤੁਹਾਨੂੰ ਦੱਸ ਦੇਈਏ ਕਿ ਜਿਸ ਜਗ੍ਹਾ ਜਹਾਜ਼ ਹਾਦਸਾਗ੍ਰਸਤ ਹੋਇਆ ਹੈ, ਉਹ ਆਬਾਦੀ ਤੋਂ 500 ਮੀਟਰ ਦੂਰ ਹੈ।
ਖੇਤ ਵਿੱਚ ਜਹਾਜ਼ ਹਾਦਸਾਗ੍ਰਸਤ
ਇਹ ਹਾਦਸਾ ਬਠਿੰਡਾ ਦੇ ਗੋਨਿਆਣਾ ਮੰਡੀ ਦੇ ਪਿੰਡ ਆਕਲੀਆਂ ਕਲਾਂ ਵਿੱਚ ਤੜਕੇ 2 ਵਜੇ ਵਾਪਰੀ। ਇਸ ਦੌਰਾਨ ਜਹਾਜ਼ ਖੇਤ ਵਿੱਚ ਡਿੱਗ ਪਿਆ ਅਤੇ ਫਿਰ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਫਿਲਹਾਲ ਅਧਿਕਾਰੀਆਂ ਨੇ ਜਹਾਜ਼ ਦੀ ਪਛਾਣ ਦਾ ਖੁਲਾਸਾ/ਪੁਸ਼ਟੀ ਨਹੀਂ ਕੀਤੀ।