ਚੇਨਈ ਹਵਾਈ ਅੱਡੇ 'ਤੇ ਵੱਡਾ ਜਹਾਜ਼ ਹਾਦਸਾ ਟਲ ਗਿਆ। ਸ਼ਨੀਵਾਰ ਨੂੰ ਏਅਰਪੋਰਟ 'ਤੇ ਲੈਂਡ ਕਰਦੇ ਸਮੇਂ ਇਕ ਜਹਾਜ਼ ਦਾ ਟਾਇਰ ਅਚਾਨਕ ਫਟ ਗਿਆ। ਟਾਇਰ ਫਟਣ ਦੇ ਜ਼ੋਰਦਾਰ ਧਮਾਕੇ ਨਾਲ ਜਹਾਜ਼ ਦੇ ਅੰਦਰ ਬੈਠੇ 146 ਯਾਤਰੀ ਡਰ ਗਏ। ਪਰ ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਨੂੰ ਕੁਝ ਨਹੀਂ ਹੋਇਆ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ।
ਲੈਂਡਿੰਗ ਦੌਰਾਨ ਪਿਛਲਾ ਟਾਇਰ ਫਟ ਗਿਆ
ਦਰਅਸਲ ਇਹ ਜਹਾਜ਼ ਓਮਾਨ ਦੇ ਮਸਕਟ ਤੋਂ ਆ ਰਿਹਾ ਸੀ। ਜਹਾਜ਼ ਸ਼ਨੀਵਾਰ ਸ਼ਾਮ ਨੂੰ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਵਾਲਾ ਸੀ। ਪਾਇਲਟ ਨੇ ਜਿਵੇਂ ਹੀ ਜਹਾਜ਼ ਨੂੰ ਲੈਂਡ ਕੀਤਾ ਤਾਂ ਜ਼ਬਰਦਸਤ ਧਮਾਕਾ ਹੋਇਆ ਅਤੇ ਜਹਾਜ਼ ਦਾ ਪਿਛਲਾ ਟਾਇਰ ਫਟ ਗਿਆ। ਟਾਇਰ ਫਟਣ ਦੀ ਆਵਾਜ਼ ਸੁਣ ਕੇ ਸਾਰੇ ਹੈਰਾਨ ਰਹਿ ਗਏ। ਫਿਲਹਾਲ ਟਾਇਰ ਕਿਵੇਂ ਫਟਿਆ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜਹਾਜ਼ ਨੇ ਦੁਬਾਰਾ ਓਮਾਨ ਜਾਣਾ ਸੀ
ਚੇਨਈ 'ਚ ਲੈਂਡਿੰਗ ਤੋਂ ਥੋੜ੍ਹੀ ਦੇਰ ਬਾਅਦ, ਜਹਾਜ਼ ਨੇ ਦੁਬਾਰਾ ਮਸਕਟ ਲਈ ਉਡਾਣ ਭਰਨੀ ਸੀ ਪਰ ਟਾਇਰ ਫਟਣ ਕਾਰਨ ਇਹ ਫਲਾਈਟ ਰੱਦ ਕਰ ਦਿੱਤੀ ਗਈ। ਇਸ ਜਹਾਜ਼ ਰਾਹੀਂ ਓਮਾਨ ਜਾਣ ਵਾਲੇ ਯਾਤਰੀਆਂ ਨੂੰ ਨੇੜਲੇ ਹੋਟਲਾਂ ਵਿੱਚ ਠਹਿਰਾਇਆ ਗਿਆ।
ਅਧਿਕਾਰੀਆਂ ਮੁਤਾਬਕ ਟਾਇਰ ਫਟਣ ਦੀ ਆਵਾਜ਼ ਨਾਲ ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਹਾਲਾਂਕਿ ਇਸ ਹਾਦਸੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।