ਪੰਜਾਬ 'ਚ ਸਵੇਰੇ-ਸਵੇਰੇ ਪੁਲਿਸ ਨੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ। ਇਸ ਮੁਕਾਬਲੇ ਵਿੱਚ ਦੋਵੇਂ ਗੈਂਗਸਟਰ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇਹ ਐਨਕਾਊਂਟਰ ਬਟਾਲਾ ਦੇ ਬਾਬਾ ਡੇਰਾ ਨਾਨਕ 'ਚ ਕੀਤਾ। ਦੋਵੇਂ ਗੈਂਗਸਟਰ ਫਿਰੌਤੀ ਮੰਗਣ ਦੇ ਮਾਮਲੇ 'ਚ ਵਾਂਟੇਡ ਸਨ |
ਹਥਿਆਰ ਦੀ ਰਿਕਵਰੀ ਕਰਨ ਗਏ ਸਨ
ਦਰਅਸਲ ਪੁਲਿਸ ਦੋਵਾਂ ਗੈਂਗਸਟਰਾਂ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਗਈ ਸੀ। ਇਸ ਦੌਰਾਨ ਦੋਵਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਦੋਵਾਂ 'ਤੇ ਗੋਲੀਬਾਰੀ ਕੀਤੀ। ਇਸ ਵਿੱਚ ਦੋਵੇਂ ਗੈਂਗਸਟਰ ਜ਼ਖਮੀ ਹੋ ਗਏ। ਦੋਵਾਂ ਗੈਂਗਸਟਰਾਂ ਦੀ ਪਛਾਣ ਸਰਬਜੀਤ ਸਿੰਘ ਅਤੇ ਸੁਨੀਲ ਮਸੀਹ ਵਜੋਂ ਹੋਈ ਹੈ।