ਖ਼ਬਰਿਸਤਾਨ ਨੈਟਵਰਕ : ਬਾਲੀਵੁੱਡ ਐਕਟਰੈੱਸ ਦਿਸ਼ਾ ਪਟਾਨੀ ਦੇ ਘਰ ‘ਤੇ ਫਾਇਰਿੰਗ ਕਰਨ ਵਾਲਿਆਂ ਦਾ ਐਨਕਾਊਂਟਰ ਕੀਤਾ ਗਿਆ।ਬਦਮਾਸ਼ਾਂ ਤੇ ਪੁਲਿਸ ਵਿਚਕਾਰ ਲਗਭਗ 15 ਮਿੰਟ ਤੱਕ ਫਾਇਰਿੰਗ ਹੋਈ ਸੀ। ਜਿਸ ਵਿਚ 4 ਪੁਲਿਸ ਮੁਲਾਜ਼ਮਾਂ ਨੂੰ ਵੀ ਗੋਲੀ ਲੱਗੀ। ਬਦਮਾਸ਼ਾਂ ਦੀ ਗੋਲੀ ਨਾਲ ਦਿੱਲੀ ਦੀ ਸਪੈਸ਼ਲ ਸੈੱਲ ਦੇ 2 ਤੇ ਨੋਇਡਾ STF ਦੇ 2 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਬੀਤੀ ਦੇਰ ਸ਼ਾਮ ਪੁਲਿਸ ਵੱਲੋਂ ਇਸ ਕਾਰਵਾਈ ਨੂੰ ਯੂਪੀ ਐੱਸਟੀਐੱਫ, ਸਪੈਸ਼ਲ ਸੈਲ ਦਿੱਲੀ, ਐੱਸਟੀਐੱਫ ਹਰਿਆਣਾ ਤੇ ਯੂਪੀ ਪੁਲਿਸ ਦੀ ਟੀਮ ਨੇ ਅੰਜਾਮ ਦਿੱਤਾ ਹੈ।
ਮੁਲਜ਼ਮਾਂ ਦੀ ਪਛਾਣ
ਨੋਇਡਾ STF ਯੂਨਿਟ ਦੇ ਐਡੀਸ਼ਨਲ ਐੱਸਪੀ ਰਾਜਕੁਮਾਰ ਮਿਸ਼ਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਦਮਾਸ਼ਾਂ ਦੀ ਪਛਾਣ ਰਵਿੰਦਰ ਉਰਫ ਬਿੰਦਰ ਵਾਸੀ ਰੋਹਤਕ, ਹਰਿਆਣਾ ਤੇ ਅਰੁਣ ਵਾਸੀ ਸੋਨੀਪਤ ਹਰਿਆਣਾ ਵਜੋਂ ਹੋਈ ਹੈ।
ਪੁਲਸ ਨੇ ਕੀਤੀ ਜਵਾਬੀ ਕਾਰਵਾਈ
ਯੂਪੀ ਐੱਸਟੀਐੱਫ ਏਐੱਸਪੀ ਮਿਸ਼ਰਾ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਦੋਵੇਂ ਬਦਮਾਸ਼ ਬਰੇਲੀ ਕੋਲ ਪਹੁੰਚਣ ਵਾਲੇ ਹਨ। ਇਸ ਲਈ ਪੁਲਿਸ ਨੇ ਉਨ੍ਹਾਂ ਨੂੰ ਫੜ੍ਹਨ ਲਈ ਪਹਿਲਾਂ ਤੋਂ ਜਾਲ ਵਿਛਾਇਆ। ਪੁਲਿਸ ਦੇ ਫੜਨ ਦੀ ਕੋਸ਼ਿਸ਼ ਦੌਰਾਨ ਦੋਵਾਂ ਨੇ ਪੁਲਿਸ ਨੂੰ ਹੀ ਚੁਣੌਤੀ ਦਿੰਦੇ ਹੋਏ ਫਾਇਰਿੰਗ ਸ਼ੁਰੂ ਕਰ ਦਿੱਤੀ। ਐੱਸਟੀਐੱਫ ਨੇ ਵੀ ਫਾਇਰਿੰਗ ਸ਼ੁਰੂ ਕੀਤੀ ਤੇ ਗੋਲੀ ਲੱਗਣ ਨਾਲ ਦੋਵੇਂ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ।