• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ ਦੁੱਗਲ ਵੈੱਜ ਚਾਂਪ ਦੁਕਾਨ 'ਤੇ ਹਮਲੇ ਦੇ ਦੋ ਮੁਲਜ਼ਮ ਗ੍ਰਿਫ਼ਤਾਰ, ਹਮਲਾਵਰ ਨੇ ਵੀਡੀਓ ਪਾ ਕੇ ਆਖੀਆਂ ਇਹ ਗੱਲਾਂ

जालंधर में दुग्गल वेज चांप शॉप पर हुए हमले में पुलिस को मिली बड़ी सफलता,
6/13/2025 4:44:16 PM Kushi Rajput     Police got a big success in the attack on Duggal Veg Chop Shop, Duggal Veg Chop Shop, big success, jalandhar news     ਜਲੰਧਰ ਦੁੱਗਲ ਵੈੱਜ ਚਾਂਪ ਦੁਕਾਨ 'ਤੇ ਹਮਲੇ ਦੇ ਦੋ ਮੁਲਜ਼ਮ ਗ੍ਰਿਫ਼ਤਾਰ, ਹਮਲਾਵਰ ਨੇ ਵੀਡੀਓ ਪਾ ਕੇ ਆਖੀਆਂ ਇਹ ਗੱਲਾਂ  जालंधर में दुग्गल वेज चांप शॉप पर हुए हमले में पुलिस को मिली बड़ी सफलता,

ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਮਿਲਾਪ ਚੌਕ ਨੇੜੇ ਦੁੱਗਲ ਵੈਜ ਚਾਂਪ ਦੀ ਦੁਕਾਨ 'ਤੇ 2 ਦਿਨ ਪਹਿਲਾਂ ਹੋਏ ਹਮਲੇ ਵਿਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਇੱਕ ਨਿਹੰਗ ਸਿੰਘ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ,  ਜਿਸ ਵਿੱਚ ਨਿਹੰਗ ਸਿੰਘ ਕਹਿ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਦੁੱਗਲ ਵੈਜ ਚਾਂਪ ਦੀ ਦੁਕਾਨ 'ਤੇ ਖਾਣਾ ਖਾਣ ਗਿਆ ਸੀ।

ਨਿਹੰਗ ਸਿੰਘ ਨੇ ਵੀਡੀਓ ਵਿਚ ਕੀ ਕਿਹਾ

ਇਸ ਦੌਰਾਨ, ਪਹਿਲਾ ਆਰਡਰ ਠੰਡਾ ਪਰੋਸਿਆ ਗਿਆ ਅਤੇ ਦੂਜਾ ਆਰਡਰ ਦੇਰ ਨਾਲ ਡਿਲੀਵਰ ਕੀਤਾ ਗਿਆ। ਜਦੋਂ ਦੁਕਾਨਦਾਰ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਸ ਨੇ ਵੀਡੀਓ ਵਿੱਚ ਦੋਸ਼ ਲਗਾਇਆ ਕਿ ਉਸ ਨਾਲ ਬਦਸਲੂਕੀ ਕੀਤੀ ਗਈ। ਇਸ ਦੌਰਾਨ ਕਾਫ਼ੀ ਬਹਿਸ ਹੋਈ ਅਤੇ ਅਸੀਂ ਉੱਥੋਂ ਚਲੇ ਗਏ। ਵੀਡੀਓ ਵਿੱਚ ਨਿਹੰਗ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਅਸੀਂ ਦੁਕਾਨ ਤੋਂ ਵਾਪਸ ਆਉਣ ਲੱਗੇ ਤਾਂ ਦੁਕਾਨਦਾਰ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਮੇਰਾ ਨਾਮ ਦੁੱਗਲ ਹੈ।

ਫੋਨ 'ਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ

ਦੁਕਾਨ ਤੋਂ ਨਿਕਲਣ ਤੋਂ ਬਾਅਦ, ਉਸ ਨੂੰ ਫੋਨ 'ਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਉਸ ਨੇ ਆਪਣੇ ਨਿਹੰਗ ਸਿੰਘਾਂ ਨਾਲ ਗੱਲ ਕੀਤੀ ਅਤੇ ਦੁਕਾਨ 'ਤੇ ਗੱਲ ਕਰਨ ਲਈ ਗਏ ਪਰ ਇਸ ਦੌਰਾਨ ਵੀ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਇਹ ਸਾਰੀ ਘਟਨਾ ਵਾਪਰੀ।

ਏਡੀਸੀਪੀ  ਦਾ ਬਿਆਨ

ਜਾਣਕਾਰੀ ਦਿੰਦੇ ਹੋਏ ਉੱਥੋਂ ਦੇ ਏਡੀਸੀਪੀ ਆਕਰਸ਼ੀ ਜੈਨ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਅਧੀਨ ਦੁੱਗਲ ਵੈੱਜ ਚਾਂਪ ਨਾਂ ਦੀ ਦੁਕਾਨ ਦੇ ਮਾਲਕਾਂ 'ਤੇ ਨਿਹੰਗ ਬਾਣੇ ਵਿਚ ਆਏ ਕੁਝ ਵਿਅਕਤੀਆਂ ਨੇ ਹਮਲਾ ਕੀਤਾ ਸੀ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਅਤੇ ਪੀੜਤ ਦੀ ਸ਼ਿਕਾਇਤ 'ਤੇ ਥਾਣਾ ਡਿਵੀਜ਼ਨ ਨੰਬਰ ਤਿੰਨ ਵਿੱਚ ਧਾਰਾ 109, 332, 191, 190 ਬੀਐਨਐਸ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 52/25 ਦਰਜ ਕਰ ਲਈ ਗਈ ਹੈ।

 2 ਲੋਕ ਗ੍ਰਿਫ਼ਤਾਰ

ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਘਟਨਾ ਵਿੱਚ ਸ਼ਾਮਲ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਹੋਰਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਜੁਟੀ ਹੋਈ ਹੈ। ਕੱਲ੍ਹ ਪੁਲਿਸ ਨੇ ਇੱਕ ਮੁਲਜ਼ਮ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂ ਕਿ ਅੱਜ ਪੁਲਸ ਵੱਲੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸ਼ਹਿਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ 

ਪਿਛਲੇ ਦੋ ਦਿਨਾਂ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਦੁਕਾਨ 'ਤੇ ਜਾ ਕੇ ਘਟਨਾ ਦੀ ਨਿੰਦਾ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਨੇ ਦੁੱਗਲ ਵੈਜ ਚਾਂਪ ਦੇ ਤਿੰਨ ਭਰਾਵਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇੱਕ ਦਿਨ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਸ਼ਨੀਵਾਰ ਨੂੰ ਸਾਰੀਆਂ ਐਸੋਸੀਏਸ਼ਨਾਂ ਇੱਕਜੁੱਟ ਹੋ ਕੇ ਆਪਣੀਆਂ ਦੁਕਾਨਾਂ ਬੰਦ ਰੱਖਣਗੀਆਂ ਅਤੇ ਮਿਲਾਪ ਚੌਕ 'ਤੇ ਧਰਨਾ ਵੀ ਦਿੱਤਾ ਜਾਵੇਗਾ।

ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਦੁੱਗਲ ਵੈਜ ਦੇ ਮਾਲਕ ਰਾਜੀਵ ਦੁੱਗਲ ਨੇ ਕਿਹਾ ਕਿ ਦਿੱਤਾ ਗਿਆ ਬੰਦ ਹੁਣ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਆਉਣ ਵਾਲੇ ਦਿਨਾਂ ਵਿੱਚ ਬਾਕੀ ਦੋਸ਼ੀਆਂ ਨੂੰ ਪੁਲਿਸ ਵੱਲੋਂ ਨਹੀਂ ਫੜਿਆ ਜਾਂਦਾ ਹੈ ਤਾਂ ਵੱਖ-ਵੱਖ ਐਸੋਸੀਏਸ਼ਨਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

 

'Police got a big success in the attack on Duggal Veg Chop Shop','Duggal Veg Chop Shop','big success','jalandhar news'

Please Comment Here

Similar Post You May Like

Recent Post

  • ਪੰਜਾਬ 'ਚ 17 ਜੂਨ ਤੱਕ ਮੀਂਹ ਅਤੇ ਤੂਫਾਨ ਦੀ ਚੇਤਾਵਨੀ, 40 ਤੋਂ 50 ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ...

  • ਅਹਿਮਦਾਬਾਦ ਜਹਾਜ਼ ਹਾਦਸੇ 'ਚ ਹੁਣ ਤੱਕ 275 ਲੋਕਾਂ ਦੀ ਮੌਤ, ਪਾਇਲਟ ਦਾ ਆਖਰੀ ਸੁਨੇਹਾ ਸੀ - ਥਰਸਟ ਨਹੀਂ ਮਿਲ ਰਿਹਾ, ਅਸੀ...

  • ਜਲੰਧਰ ਦੁੱਗਲ ਵੈੱਜ ਚਾਂਪ ਦੁਕਾਨ 'ਤੇ ਹਮਲੇ ਦੇ ਦੋ ਮੁਲਜ਼ਮ ਗ੍ਰਿਫ਼ਤਾਰ, ਹਮਲਾਵਰ ਨੇ ਵੀਡੀਓ ਪਾ ਕੇ ਆਖੀਆਂ ਇਹ ਗੱਲਾਂ...

  • ਪੰਜਾਬ 'ਚ ਬਦਲੇਗਾ ਮੌਸਮ, ਮੀਂਹ ਤੇ ਤੂਫਾਨ ਦਾ ਅਲਰਟ ਜਾਰੀ ...

  • ਪੰਜਾਬ 'ਚ ਆਰਮੀ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਇਲਾਕਾ ਸੀਲ ...

  • ਜਹਾਜ਼ ਹਾਦਸਾ: ਇਕ ਔਰਤ ਵੀ ਰਹੀ ਖੁਸ਼ਕਿਸਮਤ ! ਫਲਾਈਟ ਹੋ ਗਈ MISS, ਬਚ ਗੀ ਜਾਨ ...

  • AIR INDIA ਦੇ ਜਹਾਜ਼ ਨੂੰ ਲੈ ਕੇ ਵੱਡੀ ਖਬਰ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ...

  • ਕਰਿਸ਼ਮਾ ਕਪੂਰ ਦੇ Ex Husband ਸੰਜੇ ਕਪੂਰ ਦਾ ਦੇਹਾਂਤ, ਹਾਰਟ ਅਟੈਕ ਨਾਲ ਗਈ ਜਾਨ ...

  • ਇਜ਼ਰਾਈਲ ਨੇ ਈਰਾਨ 'ਤੇ ਕੀਤਾ ਹਮਲਾ, ਏਅਰਸਪੇਸ ਕੀਤਾ ਬੰਦ, 2 ਫੌਜੀ ਅੱਡੇ ਵੀ ਕੀਤੇ ਤਬਾਹ ...

  • Boeing 787 ਪਹਿਲੀ ਵਾਰ ਹੋਇਆ ਕ੍ਰੈਸ਼, ਕੈਪਟਨ ਨੇ ਹਾਦਸੇ ਤੋਂ ਪਹਿਲਾਂ ਦਿੱਤਾ ਸੀ ਸੰਕੇਤ MAYDAY..MAYDAY!...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY