ਅੱਤ ਦੀ ਗਰਮੀ ਦੀ ਲਪੇਟ 'ਚ ਪੂਰੇ ਉੱਤਰ ਭਾਰਤ ਸਮੇਤ ਕਈ ਰਾਜਾਂ 'ਚ ਹੀਟ ਵੇਵ ਦਾ ਭਿਆਨਕ ਪ੍ਰਕੋਪ ਹੈ। ਅਜਿਹੇ 'ਚ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਝਿਜਕਦੇ ਹਨ। ਬਾਹਰ ਕੰਮ ਕਰਨ ਵਾਲੇ ਲੋਕਾਂ ਨੂੰ ਰੁੱਖਾਂ ਅਤੇ ਛਾਂ ਦਾ ਸਹਾਰਾ ਲੈਣਾ ਪੈਂਦਾ ਹੈ । ਅਜਿਹੇ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਤੇਲੰਗਾਨਾ ਦੇ ਹਨਮਕੋਂਡਾ ਸ਼ਹਿਰ 'ਚ ਇਕ ਨਦੀ 'ਚ ਕਥਿਤ ਤੌਰ 'ਤੇ ਇਕ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ, ਜਿਸ ਤੋਂ ਬਾਅਦ ਪੁਲਸ ਨੇ ਉਥੇ ਆ ਕੇ ਜਾਂਚ ਕੀਤੀ। ਪੁਲਸ ਨੇ ਜਿਵੇਂ ਹੀ ਲਾਸ਼ ਨੂੰ ਨਦੀ 'ਚੋ ਕੱਢਿਆ ਤਾਂ ਵਿਅਕਤੀ ਜ਼ਿੰਦਾ ਖੜ੍ਹਾ ਹੋ ਗਿਆ, ਜਿਸ ਤੋਂ ਬਾਅਦ ਪੁਲਸ ਵੀ ਹੈਰਾਨ ਰਹਿ ਗਈ। ਇਹ ਘਟਨਾ ਰੇਡੀਪੁਰਮ ਕਾਲੋਨੀ ਦੇ ਕੋਵੇਲਕੁੰਟਾ ਤਲਾਬ 'ਚ ਵਾਪਰੀ।
ਗਰਮੀ ਤੋਂ ਰਾਹਤ ਪਾਉਣ ਲਈ ਨਦੀ 'ਚ ਲੇਟਿਆ ਸੀ ਵਿਅਕਤੀ
ਮਵਾਰ ਨੂੰ ਕਾਕਤੀਆ ਯੂਨੀਵਰਸਿਟੀ ਪੁਲਿਸ ਨੂੰ ਸੂਚਨਾ ਮਿਲੀ ਕਿ ਨਦੀ ਵਿੱਚ ਇੱਕ ਲਾਸ਼ ਤੈਰ ਰਹੀ ਹੈ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਵਿਅਕਤੀ ਗਰਮੀ ਤੋਂ ਰਾਹਤ ਪਾਉਣ ਲਈ ਨਦੀ 'ਚ ਲੇਟਿਆ ਹੋਇਆ ਸੀ। ਜਦੋਂ ਪੁਲੀਸ ਉਸ ਨੂੰ ਬਾਹਰ ਕੱਢਣ ਲੱਗੀ ਤਾਂ ਉਹ ਅਚਾਨਕ ਖੜ੍ਹਾ ਹੋ ਗਿਆ।
ਪੁੱਛ-ਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਉਹ ਨੇਲੋਰ ਜ਼ਿਲੇ ਦੇ ਕਾਵਲੀ ਦਾ ਰਹਿਣ ਵਾਲਾ ਸੀ ਅਤੇ ਕਾਫੀ ਸਮੇਂ ਤੋਂ ਕੰਮ ਕਰਕੇ ਥੱਕ ਗਿਆ ਸੀ ਅਤੇ ਤੇਜ਼ ਗਰਮੀ ਤੋਂ ਬਚਣ ਲਈ ਨਦੀ 'ਚ ਲੇਟ ਗਿਆ ਸੀ। ਇੰਨਾ ਹੀ ਨਹੀਂ, ਵਿਅਕਤੀ ਨੇ ਪੁਲਿਸ ਤੋਂ ਕਾਜ਼ੀਪੇਟ ਜਾਣ ਲਈ 50 ਰੁਪਏ ਵੀ ਮੰਗੇ।