ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ| ਇਸ ਦੇ ਤਹਿਤ ਹੀ ਤੱਕ ਕਈ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ| ਪੁਲਸ ਨਸ਼ਿਆਂ ਵਿਰੁੱਧ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਉੱਥੇ ਹੀ ਨਸ਼ੇ 'ਚ ਝੁੰਮਦੀ ਲੜਕੀ ਦੀ ਵਿਡੀਉ ਵਾਇਰਲ ਹੋ ਰਹੀ ਹੈ| ਦੱਸ ਦੇਈਏ ਕਿ ਵਿਡੀਉ 'ਚ ਲੜਕੀ ਮਕਸੂਦਾਂ ਪੁਲਿਸ ਸਟੇਸ਼ਨ ਦੇ ਬਾਹਰ ਦੇਰ ਰਾਤ ਸੜਕ 'ਤੇ ਝੁੰਲਦੀ ਹੋਈ ਨਜ਼ਰ ਆ ਰਹੀ ਹੈ| ਕੁਝ ਹੀ ਸਮੇਂ 'ਚ ਨਸ਼ੇ 'ਚ ਧੁੱਤ ਲੜਕੀ ਦੀ ਵਿਡੀਉ ਵਾਇਰਲ ਹੋ ਗਈ|
ਜਾਣਕਾਰੀ ਅਨੁਸਾਰ ਪੁਲਿਸ ਕੋਲ ਅਜਿਹਾ ਕੋਈ ਮਾਮਲ ਨਹੀਂ ਪਹੁੰਚਿਆ ਹੈ| ਪੁਲਿਸ ਆਪਣੇ ਨਸ਼ਿਆਂ ਵਿਰੁੱਧ ਕਾਰਵਾਈ ਕਰਨ ਵਿੱਚ ਰੁੱਝੀ ਹੋਈ ਹੈ| ਵਿਡੀਉ 'ਚ ਇਹ ਸਾਫ-ਸਾਫ ਨਜ਼ਰ ਆ ਰਿਹਾ ਹੈ ਕਿ ਲਕੜੀ ਨੇ ਸ਼ਰਾਬ ਦਾ ਨਹੀਂ ਬਲਕਿ ਕੋਈ ਹੋਰ ਹੀ ਨਸ਼ਾ ਕੀਤਾ ਹੋਇਆ ਹੈ| ਲੜਕੀ ਨਸ਼ੇ ਦੀ ਹਾਲਤ 'ਚ ਲੋਕਾਂ ਨੂੰ ਇਸ਼ਾਰਾ ਕਰਕੇ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅੱਗੇ ਜਾ ਕੇ ਡਿੱਗ ਜਾਂਦੀ ਹੈ| ਫਿਰ ਖੁਦ ਹੀ ਉੱਠ ਕੇ ਅੱਗੇ ਚਲੀ ਜਾਂਦੀ ਹੈ|
ਵਿਡੀਉ ਵਾਇਰਲ ਹੋਣ ਤੋਂ ਬਾਅਦ ਇਹ ਹੀ ਲੱਗਦਾ ਹੈ ਕਿ ਨਸ਼ਾ ਜਲੰਧਰ ਦੀਆਂ ਜੜ੍ਹਾਂ ਤੱਕ ਪਹੁੰਚ ਗਿਆ ਹੈ। ਸ਼ਹਿਰ ਵਿੱਚ ਅਜੇ ਵੀ ਨਸ਼ੇ ਗੁਪਤ ਰੂਪ ਵਿੱਚ ਵੇਚੇ ਜਾ ਰਹੇ ਹਨ। ਹਾਲਾਂਕਿ ਪੁਲਸ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ|