ਅਕਤੂਬਰ ਮਹੀਨੇ 'ਚ ਦੇਸ਼ 'ਚ ਤਿਉਹਾਰਾਂ ਕਾਰਨ ਮੁਲਾਜ਼ਮਾਂ ਨੂੰ ਲਗਾਤਾਰ ਤਿੰਨ ਦਿਨ ਦੀ ਛੁੱਟੀ ਹੋਵੇਗੀ। ਇਸ ਮਹੀਨੇ 11 ਅਕਤੂਬਰ ਨੂੰ ਦੁਰਗਾਸ਼ਟਮੀ, 12 ਅਕਤੂਬਰ ਨੂੰ ਦੁਸਹਿਰਾ ਅਤੇ 13 ਅਕਤੂਬਰ ਨੂੰ ਐਤਵਾਰ ਹੋਣ ਕਾਰਨ ਬੈਂਕ, ਸਕੂਲ ਅਤੇ ਸਰਕਾਰੀ ਦਫ਼ਤਰ ਤਿੰਨ ਦਿਨ ਬੰਦ ਰਹਿਣਗੇ। ਸੂਬੇ 'ਚ ਮਹੀਨਾ ਭਰ ਨਵਰਾਤਰੀ ਨੂੰ ਲੈ ਕੇ ਭਾਰੀ ਉਤਸ਼ਾਹ ਰਹਿੰਦਾ ਹੈ ਤੇ ਬਾਜ਼ਾਰਾਂ ਵਿਚ ਵੀ ਕਾਫੀ ਚਹਿਲ-ਪਹਿਲ ਹੁੰਦੀ ਹੈ।
ਛੁੱਟੀਆਂ ਦੀ ਸੂਚੀ
ਦੁਰਗਾਸ਼ਟਮੀ ਕਾਰਨ 11 ਅਕਤੂਬਰ ਨੂੰ ਕਈ ਥਾਵਾਂ 'ਤੇ ਛੁੱਟੀ ਹੈ।
12 ਅਕਤੂਬਰ ਨੂੰ ਦੁਸਹਿਰੇ ਕਾਰਨ ਸਰਕਾਰੀ ਛੁੱਟੀ
13 ਅਕਤੂਬਰ ਨੂੰ ਐਤਵਾਰ ਹੋਣ ਕਾਰਨ ਛੁੱਟੀ ਹੋਵੇਗੀ।
ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਹੁੰਦਾ ਹੈ। ਇਨ੍ਹਾਂ ਦਿਨਾਂ ਵਿਚ ਲੋਕ ਵੱਖ-ਵੱਖ ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹਨ। ਇਨ੍ਹਾਂ ਤਿਉਹਾਰਾਂ ਦੌਰਾਨ ਪਰਿਵਾਰ ਅਤੇ ਦੋਸਤ ਇਕੱਠੇ ਹੋ ਕੇ ਜਸ਼ਨ ਮਨਾਉਂਦੇ ਹਨ, ਜਿਸ ਨਾਲ ਸਮਾਜ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਹੋਰ ਵੀ ਮਜ਼ਬੂਤ ਹੁੰਦੀ ਹੈ।