ਪੰਜਾਬ ਸਕੂਲ ਸਿੱਖਿਆ ਬੋਰਡ (PESB) ਨੇ ਗੈਰ-ਬੋਰਡ ਕਲਾਸਾਂ ਲਈ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਜਾਰੀ ਡੇਟਸ਼ੀਟ ਅਨੁਸਾਰ 6ਵੀਂ, 7ਵੀਂ, 9ਵੀਂ ਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 26 ਫਰਵਰੀ 2024 ਤੋਂ ਸ਼ੁਰੂ ਹੋਣਗੀਆਂ। 6ਵੀਂ, 7ਵੀਂ ਅਤੇ 9ਵੀਂ ਜਮਾਤ ਦੀਆਂ ਪ੍ਰੀਖਿਆਵਾਂ 26 ਫਰਵਰੀ ਤੋਂ 11 ਮਾਰਚ ਤੱਕ ਸ਼ੁਰੂ ਹੋਣਗੀਆਂ ਅਤੇ 11ਵੀਂ ਜਮਾਤ ਦੀ ਪ੍ਰੀਖਿਆ 26 ਫਰਵਰੀ ਤੋਂ 16 ਮਾਰਚ ਤੱਕ ਚੱਲੇਗੀ। ਇਸ ਦੇ ਨਾਲ ਹੀ ਪ੍ਰੀਖਿਆ ਦਾ ਸਮਾਂ ਸਵੇਰੇ 9.30 ਤੋਂ ਦੁਪਹਿਰ 12.30 ਵਜੇ ਤੱਕ ਹੋਵੇਗਾ।
ਪ੍ਰੀਖਿਆ ਲਈ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਜਿਸ ਵਿੱਚ ਕਿਹਾ ਗਿਆ ਹੈ ਕਿ 11ਵੀਂ ਜਮਾਤ ਦੇ ਵਾਧੂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਸਕੂਲਾਂ ਵੱਲੋਂ ਆਪਣੇ ਪੱਧਰ ’ਤੇ 16 ਮਾਰਚ ਤੱਕ ਕਰਵਾਉਣੀਆਂ ਪੈਣਗੀਆਂ।