ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਜ ਪੰਜਵੀਂ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਹੈ। ਬਾਅਦ ਦੁਪਹਿਰ ਕਰੀਬ 3:30 ਵਜੇ ਨਤੀਜਾ ਐਲਾਨਿਆ ਗਿਆ। ਦੱਸਿਆ ਜਾ ਰਿਹਾ ਹੈ ਕਿ 99.84 ਫੀਸਦੀ ਵਿਦਿਆਰਥੀ ਪ੍ਰੀਖਿਆ ਪਾਸ ਕਰ ਚੁੱਕੇ ਹਨ। ਜਾਰੀ ਨਤੀਜਿਆਂ ਅਨੁਸਾਰ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 99.86% ਜਦਕਿ ਲੜਕਿਆਂ ਦੀ 99.81% ਰਹੀ।
ਪਠਾਨਕੋਟ ਜ਼ਿਲ੍ਹੇ ਦਾ ਨਤੀਜਾ ਸਭ ਤੋਂ ਵੱਧ 99.96 ਫੀਸਦੀ ਰਿਹਾ। ਪਿਛਲੇ ਸਾਲ ਬਰਨਾਲਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੀ ਪਾਸ ਪ੍ਰਤੀਸ਼ਤਤਾ 99.86 ਰਹੀ ਜੋ ਸਭ ਤੋਂ ਵੱਧ ਸੀ। ਪਰ ਇਸ ਸਾਲ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 99.84 ਪ੍ਰਤੀਸ਼ਤ ਰਹੀ।
ਇਸ ਤਰ੍ਹਾਂ ਨਤੀਜਾ ਕਰੋ ਚੈੱਕ
ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ
5ਵੀਂ ਜਮਾਤ ਦੇ ਨਤੀਜੇ 2024 ਦੇ ਲਿੰਕ 'ਤੇ ਕਲਿੱਕ ਕਰੋ
ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰੋ ਤੇ ਜਮ੍ਹਾਂ ਕਰੋ
ਨਤੀਜਾ ਤੁਹਾਡੀ ਸਕਰੀਨ 'ਤੇ ਦਿਖਾਈ ਦੇਵੇਗਾ