ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਨੂੰ ਵੱਡੀ ਰਾਹਤ ਮਿਲੀ ਹੈ। ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਦੀ ਮਿਊਜ਼ਿਕ ਕੰਪਨੀ ਵਿਚਾਲੇ ਹੋਏ ਸਮਝੌਤੇ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਇਕਰਾਰਨਾਮੇ ਵਿਚ ਕਿਹਾ ਗਿਆ ਸੀ ਕਿ ਸ਼ਹਿਨਾਜ਼ ਗਿੱਲ ਨੂੰ ਸਿਰਫ਼ ਇਕ ਕੰਪਨੀ ਲਈ ਗਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਹ ਕੰਟਰੈਕਟ ਪੰਜਾਬ ਦੀ ਕੈਟਰੀਨਾ ਕੈਫ ਕਿਹੇ ਜਾਣ ਵਾਲੀ ਸ਼ਹਿਨਾਜ਼ ਨੇ ਬਿੱਗ ਬੌਸ ਵਿੱਚ ਜਾਣ ਤੋਂ ਪਹਿਲਾਂ 2019 ਵਿੱਚ ਸਾਈਨ ਕੀਤਾ ਸੀ।
ਜਾਣੋ ਇਕਰਾਰਨਾਮੇ ਵਿਚ ਕੀ ਕਿਹਾ ਸੀ
ਹਾਈਕੋਰਟ ਨੇ ਕਿਹਾ ਕਿ ਸ਼ਹਿਨਾਜ਼ ਗਿੱਲ ਨੇ ਇਹ ਸਮਝੌਤਾ ਸਿਮਰਨ ਮਿਊਜ਼ਿਕ ਕੰਪਨੀ ਨਾਲ ਜਲਦਬਾਜ਼ੀ ਵਿੱਚ ਕੀਤਾ ਸੀ। ਜਿਸ ਵਿੱਚ ਇਹ ਸ਼ਰਤ ਰੱਖੀ ਗਈ ਸੀ ਕਿ ਉਸ ਨੂੰ ਕਿਸੇ ਹੋਰ ਕੰਪਨੀ ਲਈ ਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਜਸਟਿਸ ਗੁਰਬੀਰ ਸਿੰਘ ਨੇ ਸੁਣਵਾਈ ਦੌਰਾਨ ਕਿਹਾ ਕਿ ਕੰਪਨੀ ਸੰਗੀਤ ਜਗਤ 'ਚ ਆਪਣੀ ਸਦਭਾਵਨਾ ਅਤੇ ਪ੍ਰਤਿਸ਼ਠਾ ਕਾਰਨ ਉੱਚ ਮੁਕਾਮ ’ਤੇ ਹੈ। ਅਦਾਲਤ ਨੇ ਕਿਹਾ ਕਿ ਕਿਸੇ ਇਕ ਕੰਪਨੀ ਦੇ ਲਈ ਗਾਉਣ ਲਈ ਕਿਸੇ ਗਾਇਕ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।
ਅਦਾਲਤ ਨੇ ਕੀ ਕਿਹਾ?
ਹਾਈ ਕੋਰਟ ਨੇ ਸ਼ਹਿਨਾਜ਼ ਦੇ ਖਿਲਾਫ ਦਾਇਰ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਬਚਾਅ ਪੱਖ ਦੀ ਲੰਬੀ ਚੁੱਪੀ ਸਾਬਤ ਕਰਦੀ ਹੈ ਕਿ ਉਨ੍ਹਾਂ ਨੇ ਸਮਝੌਤੇ ਨੂੰ ਬੇਕਾਰ ਮੰਨਿਆ ਸੀ। ਅਜਿਹੇ 'ਚ ਇਸ ਸਮਝੌਤੇ ਨੂੰ ਰੱਦ ਕੀਤੇ ਜਾਣ ਦੇ ਯੋਗ ਸਮਝਦਿਆਂ ਹਾਈਕੋਰਟ ਨੇ ਗਿੱਲ ਦੇ ਖਿਲਾਫ ਕੰਪਨੀ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ।
ਕੀ ਸੀ ਪੂਰਾ ਮਾਮਲਾ ?
2019 ਵਿੱਚ, ਸ਼ਹਿਨਾਜ਼ ਗਿੱਲ ਨੇ ਸੰਗੀਤ ਕੰਪਨੀ ਨਾਲ ਇੱਕ ਸਮਝੌਤਾ ਕੀਤਾ। ਜਿਸ ਵਿੱਚ ਲਿਖਿਆ ਸੀ ਕਿ ਉਹ ਕਿਸੇ ਹੋਰ ਕੰਪਨੀ ਲਈ ਕੰਮ ਨਹੀਂ ਕਰੇਗੀ। ਕੰਪਨੀ ਦੇ ਵਾਰ-ਵਾਰ ਬੇਨਤੀ ਕਰਨ 'ਤੇ ਸ਼ਹਿਨਾਜ਼ ਗਿੱਲ ਨੇ ਜਲਦਬਾਜ਼ੀ 'ਚ ਇਸ 'ਤੇ ਦਸਤਖਤ ਕੀਤੇ ਅਤੇ ਬਿੱਗ ਬੌਸ ਦੇ ਘਰ 'ਚ ਚਲੀ ਗਈ। ਸ਼ੋਅ ਖਤਮ ਹੋਣ ਤੋਂ ਬਾਅਦ ਉਸ ਨੂੰ ਕਈ ਆਫਰ ਮਿਲਣ ਲੱਗੇ।
ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਕੰਪਨੀ ਤੀਜੀ ਧਿਰ ਨੂੰ ਈ-ਮੇਲ ਭੇਜ ਰਹੀ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 25.09.2019 ਦੇ ਇਕਰਾਰਨਾਮੇ ਅਨੁਸਾਰ, ਸ਼ਹਿਨਾਜ਼ ਗਿੱਲ ਉਨ੍ਹਾਂ ਦੀ ਵਿਸ਼ੇਸ਼ ਕਲਾਕਾਰ ਸੀ ਅਤੇ ਉਹ ਉਨ੍ਹਾਂ ਦੀ ਕੰਪਨੀ ਜਾਂ ਆਗਿਆ ਤੋਂ ਬਿਨਾਂ ਕਿਸੇ ਹੋਰ ਦੇ ਸੰਗੀਤ ਵੀਡੀਓ ਵਿੱਚ ਨਹੀ ਦਿਖ ਸਕਦੀ ਹੈ | ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਤੱਕ ਪਹੁੰਚ ਗਿਆ।