• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ 8 ਅਪ੍ਰੈਲ ਮੰਗਲਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

4/3/2025 2:11:16 PM Gurpreet Singh     holiday in punjab, schools colleges closed, guru nabha dass, punjab holiday news     ਪੰਜਾਬ 'ਚ 8 ਅਪ੍ਰੈਲ ਮੰਗਲਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ 

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਸਕੂਲ, ਕਾਲਜ ਆਦਿ 8 ਅਪ੍ਰੈਲ ਨੂੰ ਬੰਦ ਰਹਿਣਗੇ। ਦੱਸ ਦੇਈਏ ਕਿ ਅਗਲੇ ਹਫਤੇ ਮੰਗਲਵਾਰ ਨੂੰ ਸਰਕਾਰੀ ਛੁੱਟੀ ਹੋਵੇਗੀ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਦੇ ਮੌਕੇ 'ਤੇ ਮੰਗਲਵਾਰ ਨੂੰ ਪੰਜਾਬ ਭਰ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸੂਬੇ ਭਰ ਦੇ ਸਕੂਲਾਂ, ਕਾਲਜਾਂ, ਵਿਦਿਅਕ ਸੰਸਥਾਵਾਂ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ।

ਦਰਅਸਲ, ਇਸ ਦਿਨ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ।  ਸੂਬਾ ਸਰਕਾਰ ਨੇ ਇਸ ਦਿਨ ਨੂੰ ਸਾਲ 2025 ਲਈ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।

ਜਾਣੋ ਗੁਰੂ ਨਾਭਾ ਦਾਸ ਜੀ ਕੌਣ ਸਨ?

ਗੁਰੂ ਨਾਭਾ ਦਾਸ ਜੀ ਇੱਕ ਬ੍ਰਹਮਗਿਆਨੀ ਸਨ। ਉਨ੍ਹਾਂ ਨੇ ਧਾਰਮਿਕ ਗ੍ਰੰਥ "ਭਗਤਮਾਲਾ" ਲਿਖਿਆ ਅਤੇ ਕਨਹਰ ਦਾਸ ਜੀ ਦੇ ਭੰਡਾਰੇ (1592 ਈ.) ਵਿੱਚ ਗੋਸਵਾਮੀ ਦੀ ਉਪਾਧੀ ਪ੍ਰਾਪਤ ਕੀਤੀ। ਉਹ ਸ਼੍ਰੀ ਰਾਮਾਇਣ ਦੇ ਲੇਖਕ ਗੋਸਵਾਮੀ ਤੁਲਸੀ ਦਾਸ ਜੀ ਨਾਲ ਤਿੰਨ ਸਾਲ ਤੱਕ ਗਿਆਨ ਗੋਸ਼ਠੀ ਕਰਦੇ ਰਹੇ। ਅੱਜ, ਉਨ੍ਹਾਂ ਦੇ ਪਵਿੱਤਰ ਮੰਦਰਾਂ ਨੂੰ ਤੀਰਥ ਸਥਾਨਾਂ ਦਾ ਦਰਜਾ ਪ੍ਰਾਪਤ ਹੈ। ਗੁਰੂ ਜੀ ਦਾ ਜਨਮ 8 ਅਪ੍ਰੈਲ 1537 ਈਸਵੀ ਨੂੰ ਗੋਦਾਵਰੀ ਨਦੀ ਦੇ ਨੇੜੇ ਰਾਮ ਭਦਰਚਲ (ਤੇਲੰਗਾਨਾ) ਵਿੱਚ ਮਾਤਾ ਸਰਸਵਤੀ ਜਾਨਕੀ ਦੇਵੀ ਅਤੇ ਪਿਤਾ ਰਾਮ ਦਾਸ ਜੀ ਦੇ ਘਰ ਹੋਇਆ ਸੀ।ਉਹ ਜਨਮ ਤੋਂ ਹੀ ਦੇਖ ਨਹੀਂ ਸਨ ਸਕਦੇ (ਅੰਨ੍ਹੇ) ਸਨ ਅਤੇ ਉਨ੍ਹਾਂ ਦਾ ਨਾਮ ਨਰਾਇਣ ਦਾਸ ਸੀ।


 

'holiday in punjab','schools colleges closed','guru nabha dass','punjab holiday news'

Please Comment Here

Similar Post You May Like

  • Holiday in Punjab :

    Holiday in Punjab : पंजाब में कार्यरत सरकारी कर्मचारियों को इस दिन मिलेगी छुट्टी, Notificaton जारी

Recent Post

  • ATP ਸੁਖਦੇਵ ਵਸ਼ਿਸ਼ਟ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਕੋਰਟ 'ਚ ਪੇਸ਼ੀ, ਸੁਣਾਇਆ ਇਹ ਫੈਸਲਾ...

  • ਜਲੰਧਰ ਨਗਰ-ਨਿਗਮ ਯੂਨੀਅਨ ਦੀ ਹੜਤਾਲ ਖਤਮ, ਮੇਅਰ ਵਿਨੀਤ ਧੀਰ ਮੀਟਿੰਗ ਤੋਂ ਲਿਆ ਇਹ ਫੈਸਲਾ, ਦੇਖੋ VIDEO...

  • ਜਲੰਧਰ ਦੇ ਸ਼ੋਅਰੂਮ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਾਇਆ ਕਾਬੂ...

  • RBI ਜਲਦ ਜਾਰੀ ਕਰਨ ਜਾ ਰਿਹੈ 20 ਰੁਪਏ ਦੇ ਨਵੇਂ ਨੋਟ! ਕੀ ਪੁਰਾਣੇ ਨੋਟ ਹੋ ਜਾਣਗੇ ਬੰਦ? ਜਾਣੋ...

  • AAP ਨੇ ਪਾਰਟੀ ਦੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ, ਜਲੰਧਰ ਤੋਂ ਪਵਨ ਟੀਨੂੰ ਬਣੇ ਕਾਰਪੋਰੇਟ ਬੈਂਕ ਦੇ ਚੇਅਰਮੈਨ, ...

  • Summer Vacation: ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, Order ਜਾਰੀ ...

  • ਪੰਜਾਬ 'ਚ ਸ਼ੁੱਕਰਵਾਰ ਨੂੰ ਸਕੂਲ, ਕਾਲਜ ਰਹਿਣਗੇ ਬੰਦ, ਸਰਕਾਰ ਨੇ ਛੁੱਟੀ ਦਾ ਕੀਤਾ ਐਲਾਨ ...

  • ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਹੈਲੀਕਾਪਟਰ ਆਨਲਾਈਨ ਟਿਕਟ ਬੁਕਿੰਗ ਅੱਜ ਤੋਂ ਸ਼ੁਰੂ...

  • AAP ਸਰਕਾਰ ਨੇ 117 ਵਿਧਾਨ ਸਭਾਵਾਂ 'ਚ ਕੱਢੀਆਂ 351 'ਨਸ਼ਾ ਮੁਕਤੀ ਯਾਤਰਾਵਾਂ', ਪੰਜਾਬ ਹੋਵੇਗਾ ਨਸ਼ਾ ਮੁਕਤ : ਸਿਸੋਦੀਆ...

  • ਨੀਲ ਗਰਗ ਦਾ ਵਿਰੋਧੀਆਂ ਨੂੰ ਜਵਾਬ, 'ਆਪ' ਸਰਕਾਰ ਪਾਰਦਰਸ਼ਤਾ ਤੇ ਨਿਆਂ ਲਈ ਵਚਨਬੱਧ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY