ਪੰਜਾਬ ਵਿਚ ਪਨਬਸ ਤੇ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੀ ਚੱਲ ਰਹੀ ਹੜਤਾਲ ਖਤਮ ਹੋ ਗਈ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਦਾ ਪ੍ਰਸ਼ਾਸਨ ਵਲੋਂ ਭਰੋਸਾ ਮਿਲਣ ਤੋਂ ਬਾਅਦ ਬੱਸਾਂ ਦੇ ਚੱਕੇ ਜਾਣ ਦੀ ਹੜਤਾਲ ਖਤਮ ਕਰ ਦਿੱਤੀ ਗਈ।
ਯੂਨੀਅਨ ਨੂੰ ਭਰੋਸਾ ਮਿਲਿਆ ਹੈ ਕਿ ਉਨ੍ਹਾਂ ਦੀ ਮੀਟਿੰਗ 15 ਜਨਵਰੀ ਨੂੰ CM ਦਫ਼ਤਰ ਵਿਖੇ ਹੋਵੇਗੀ।
3 ਦਿਨਾਂ ਹੜਤਾਲ ਦਾ ਕੀਤਾ ਸੀ ਐਲਾਨ
ਪੀਆਰਟੀਸੀ ਅਤੇ ਪਨਬਸ ਮੁਲਾਜ਼ਮ ਯੂਨੀਅਨ ਨੇ 3 ਦਿਨਾਂ ਹੜਤਾਲ 6 ਤੋਂ ਲੈ ਕੇ 8 ਫਰਵਰੀ ਤੱਕ ਦਾ ਐਲਾਨ ਕੀਤਾ ਸੀ ਪਰ ਅੱਜ ਦੂਜੇ ਦਿਨ ਹੜਤਾਲ ਮਿਲੇ ਭਰੋਸੇ ਤੋਂ ਬਾਅਦ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਭਲਕੇ ਤੋਂ ਆਮ ਵਾਂਗ ਸਰਕਾਰੀ ਬੱਸਾਂ ਹਰੇਕ ਰੂਟ ਉਤੇ ਚੱਲਣਗੀਆਂ।