ਜੇਕਰ ਤੁਸੀਂ ਵੀ ਆਪਣੇ ਵਾਹਨਾਂ 'ਤੇ ਫੈਂਸੀ ਨੰਬਰ ਲਗਾਉਣ ਦੇ ਸ਼ੌਕੀਨ ਹੋ ਤਾਂ ਇਹ ਤੁਹਾਡੇ ਲਈ ਇੱਕ ਮਹੱਤਵਪੂਰਨ ਖ਼ਬਰ ਹੈ। ਕਿਉਂਕਿ ਸਰਕਾਰ ਨੇ ਫੈਂਸੀ ਨੰਬਰਾਂ ਕਾਰਨ ਬੰਦ ਹੋ ਚੁੱਕੀ ਸਾਈਟ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਹੁਣ ਤੁਹਾਨੂੰ ਛੋਟੇ ਅਤੇ ਫੈਂਸੀ ਨੰਬਰ ਖਰੀਦਣ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ। ਸਰਕਾਰ ਨੇ ਬੁੱਧਵਾਰ ਨੂੰ ਆਪਣਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।
ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ, ਹੁਣ ਲੋਕਾਂ ਨੂੰ ਵੀਆਈਪੀ ਨੰਬਰ ਲੈਣ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਣਗੇ। ਪਹਿਲਾਂ ਜਿੱਥੇ 0001 ਨੰਬਰ ਦੀ ਕੀਮਤ 2.5 ਲੱਖ ਰੁਪਏ ਸੀ, ਹੁਣ ਇਸਦੀ ਕੀਮਤ ਵਧ ਕੇ 5 ਲੱਖ ਰੁਪਏ ਹੋ ਗਈ ਹੈ।ਜਦ ਕਿ 25 ਹਜ਼ਾਰ ਦੀ ਰਿਜ਼ਰਵ ਕੀਮਤਾਂ ਵਾਲੇ 0002 ਤੋਂ 0009 ਅਤੇ 0786 ਨੰਬਰਾਂ ਦੀ ਰਿਜ਼ਰਵ ਕੀਮਤ ਨੂੰ 8 ਗੁਣਾ ਵਧਾ ਕੇ 2 ਲੱਖ ਰੁਪਏ ਹੈ।
ਇਸੇ ਤਰ੍ਹਾਂ, ਹੋਰ ਨੰਬਰਾਂ ਦੀਆਂ ਰਿਜ਼ਰਵ ਕੀਮਤਾਂ ਵੀ ਵਧਾਈਆਂ ਗਈਆਂ ਹਨ। ਇਸ ਦੇ ਨਾਲ ਹੀ, 1100, 2200, 3300, 6300 ਵਰਗੇ ਨੰਬਰ ਵੀ ਔਨਲਾਈਨ ਨਿਲਾਮੀ ਲਈ ਰੱਖੇ ਗਏ ਹਨ। ਦਲਾਲਾਂ 'ਤੇ ਸ਼ਿਕੰਜਾ ਕੱਸਣ ਲਈ ਬੋਲੀ ਵਿੱਚ ਹਿੱਸਾ ਲੈਣ ਲਈ ਆਧਾਰ ਕੇਵਾਈਸੀ ਜ਼ਰੂਰੀ ਕਰ ਦਿੱਤਾ ਗਿਆ ਹੈ।