• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ ਗੈਰ-ਕਾਨੂੰਨੀ ਟਰੈਵਲ ਏਜੰਟਾਂ 'ਤੇ ਸ਼ਿਕੰਜਾ, ਜਲੰਧਰ ਦੀ ਆਰਾਧਿਆ, ਕਾਰਸਨ ਤੇ ਆਈਵੀ ਓਵਰਸੀਜ਼ ਇਮੀਗ੍ਰੇਸ਼ਨ ਸਮੇਤ 25 ਕੰਪਨੀਆਂ 'ਤੇ ਕੇਸ ਦਰਜ

पंजाब में पुलिस की ट्रैवल एजेंटों पर बड़ी कार्रवाई,
9/11/2024 5:58:31 PM Raj     Jalandhar Immigration, Travel Agent, Travel Agencies, Travel Immigration    ਪੰਜਾਬ 'ਚ ਗੈਰ-ਕਾਨੂੰਨੀ ਟਰੈਵਲ ਏਜੰਟਾਂ 'ਤੇ ਸ਼ਿਕੰਜਾ, ਜਲੰਧਰ ਦੀ ਆਰਾਧਿਆ, ਕਾਰਸਨ ਤੇ ਆਈਵੀ ਓਵਰਸੀਜ਼ ਇਮੀਗ੍ਰੇਸ਼ਨ ਸਮੇਤ 25 ਕੰਪਨੀਆਂ 'ਤੇ ਕੇਸ ਦਰਜ  पंजाब में पुलिस की ट्रैवल एजेंटों पर बड़ी कार्रवाई,

ਗੈਰ-ਕਾਨੂੰਨੀ ਟਰੈਵਲ ਏਜੰਟਾਂ ਉਤੇ ਵੱਡੀ ਕਾਰਵਾਈ ਕਰਦੇ ਹੋਏ ਪੁੰਜਾਬ ਪੁਲਸ ਨੇ 25 ਟਰੈਵਲ ਏਜੰਟਾਂ ਵਿਰੁੱਧ 20 ਮਾਮਲੇ ਦਰਜ ਕੀਤੇ ਗਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਇਹ ਐਕਸ਼ਨ ਲਿਆ ਗਿਆ। 

ਸੋਸ਼ਲ ਮੀਡੀਆ 'ਤੇ ਵਿਦੇਸ਼ੀ ਨੌਕਰੀਆਂ ਸਬੰਧੀ ਗੈਰ-ਕਾਨੂੰਨੀ ਇਸ਼ਤਿਹਾਰਬਾਜ਼ੀ ਕਰਦੇ ਸਨ

ਦੱਸ ਦੇਈਏ ਕਿ ਪੰਜਾਬ ਪੁਲਸ ਦੇ ਐਨਆਰਆਈ ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਨੇ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਦੇ ਤਾਲਮੇਲ ਨਾਲ ਸੋਸ਼ਲ ਮੀਡੀਆ 'ਤੇ ਵਿਦੇਸ਼ੀ ਨੌਕਰੀਆਂ ਸਬੰਧੀ ਗੈਰ-ਕਾਨੂੰਨੀ ਇਸ਼ਤਿਹਾਰਬਾਜ਼ੀ ਕਰਨ ਦੇ ਦੋਸ਼ ਹੇਠ ਸੂਬੇ ਦੇ 25 ਟਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਜ਼ਿਕਰਯੋਗ ਹੈ ਕਿ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ ਵੱਲੋਂ ਅਜਿਹੀਆਂ ਟਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਸਬੰਧੀ ਗੰਭੀਰ ਨੋਟਿਸ ਲਿਆ ਗਿਆ ਹੈ। ਇਸ ਬਾਰੇ ਏਡੀਜੀਪੀ ਐਨਆਰਆਈ ਮਾਮਲੇ ਪ੍ਰਵੀਨ ਸਿਨਹਾ ਨੇ ਦੱਸਿਆ ਕਿ ਇਹ ਟਰੈਵਲ ਏਜੰਸੀਆਂ ਬਿਨਾਂ ਲੋੜੀਂਦੇ ਲਾਇਸੈਂਸ ਅਤੇ ਮਨਜ਼ੂਰੀ ਤੋਂ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਵਿਦੇਸ਼ਾਂ ਵਿੱਚ ਨੌਕਰੀਆਂ ਦਾ ਇਸ਼ਤਿਹਾਰ ਦੇ ਰਹੀਆਂ ਸਨ।

ਇਨ੍ਹਾਂ ਜ਼ਿਲ੍ਹਿਆਂ 'ਚ FIR ਦਰਜ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਨਲਾਈਨ ਪਲੇਟਫਾਰਮਾਂ ਦੀ ਜਾਂਚ ਕੀਤੀ, ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਗੁਪਤ ਰੂਪ ਵਿੱਚ  ਤਸਦੀਕ ਕੀਤੀ ਅਤੇ ਉਨ੍ਹਾਂ ਵਿਰੁੱਧ ਐਫਆਈਆਰਜ਼ ਦਰਜ ਕੀਤੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਐਸ.ਏ.ਐਸ.ਨਗਰ ਸਮੇਤ ਸੂਬੇ ਦੇ ਵੱਖ-ਵੱਖ ਐਨਆਰਆਈ ਥਾਣਿਆਂ ਵਿੱਚ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ 24/25 ਤਹਿਤ ਕੁੱਲ 20 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। 

ਏਡੀਜੀਪੀ ਪ੍ਰਵੀਨ ਸਿਨਹਾ ਨੇ ਨੌਜਵਾਨਾਂ ਨੂੰ ਕੀਤੀ ਇਹ ਅਪੀਲ

ਏਡੀਜੀਪੀ ਨੇ ਕਿਹਾ ਕਿ ਇਹ ਕਾਰਵਾਈ ਖਾਸ ਤੌਰ 'ਤੇ ਉਨ੍ਹਾਂ ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕੀਤੀ ਗਈ ਹੈ, ਜੋ ਆਨਲਾਈਨ ਪਲੇਟਫਾਰਮਾਂ 'ਤੇ ਇਸ਼ਤਿਹਾਰ ਦੇ ਕੇ ਪੀੜਤਾਂ, ਜ਼ਿਆਦਾਤਰ ਨੌਜਵਾਨਾਂ, ਅਤੇ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮਿਹਨਤ ਦੀ ਕਮਾਈ ਨੂੰ ਲੁੱਟਣ ਲਈ ਵਿਦੇਸ਼ੀ ਨੌਕਰੀਆਂ ਦੀ ਪੇਸ਼ਕਸ਼ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਜਾਂਚ ਜਾਰੀ ਹੈ। ਏਡੀਜੀਪੀ ਪ੍ਰਵੀਨ ਸਿਨਹਾ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਟ੍ਰੈਵਲ ਏਜੰਟਾਂ ਨੂੰ ਦਸਤਾਵੇਜ਼ ਅਤੇ ਪੈਸੇ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇਮੀਗ੍ਰੇਸ਼ਨ ਐਕਟ, 1983 ਤਹਿਤ ਵੈਧ ਰਿਕਰੂਟਿੰਗ ਏਜੰਟ (ਆਰਏ) ਲਾਇਸੈਂਸ ਪ੍ਰਾਪਤ ਏਜੰਸੀਆਂ ਕੋਲ ਹੀ ਜਾਓ ਅਤੇ ਹਮੇਸ਼ਾ ਉਕਤ ਐਕਟ ਤਹਿਤ ਜਾਰੀ ਏਜੰਸੀ ਦੇ ਲਾਇਸੈਂਸ ਦੀ ਮੰਗ ਕਰੋ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟਾਂ ਦੇ ਕੰਮ ਕਰਨ ਦੇ ਤਰੀਕਿਆਂ ਦੀ ਪੁਸ਼ਟੀ ਕਰੋ ਅਤੇ ਫਿਰ ਉਨ੍ਹਾਂ ‘ਤੇ ਭਰੋਸਾ ਕਰੋ।

ਇਨ੍ਹਾਂ ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ 

 (1) 7 ਹੌਰਸ ਇਮੀਗ੍ਰੇਸ਼ਨ, ਲੁਧਿਆਣਾ

(2) ਅਵਰੌਡ ਐਕਸਪਰਟ, ਲੁਧਿਆਣਾ

(3) ਅਵਰੌਡ ਕਿਵਾ, ਲੁਧਿਆਣਾ

(4) ਪਾਈਜ਼ ਇਮੀਗ੍ਰੇਸ਼ਨ, ਲੁਧਿਆਣਾ

(5) ਪਾਸ ਪ੍ਰੋ ਓਵਰਸੀਜ਼, ਲੁਧਿਆਣਾ

(6) ਹੌਰਸ ਇਮੀਗ੍ਰੇਸ਼ਨ ਕੰਸਲਟੈਂਸੀ, ਲੁਧਿਆਣਾ

 (7) ਆਰਾਧਿਆ ਇੰਟਰਪ੍ਰਾਈਜਿਜ਼, ਜਲੰਧਰ

(8) ਕਾਰਸਨ ਟਰੈਵਲ ਕੰਸਲਟੈਂਸੀ, ਜਲੰਧਰ

(9) ਟਰੂ ਡੀਲਜ਼ ਇਮੀਗ੍ਰੇਸ਼ਨ ਸਰਵਿਸਿਜ਼, ਜਲੰਧਰ

(10) ਆਈ ਵੇ ਓਵਰਸੀਜ਼, ਜਲੰਧਰ

(11) ਵਿਦੇਸ਼ ਯਾਤਰਾ, ਜਲੰਧਰ

 (12) ਗਲਫ ਜੌਬਜ਼, ਕਪੂਰਥਲਾ

(13) ਰਹਾਵੇ ਇਮੀਗ੍ਰੇਸ਼ਨ, ਅੰਮ੍ਰਿਤਸਰ

(14) ਜੇ.ਐਸ. ਐਂਟਰਪ੍ਰਾਈਜ਼, ਅੰਮ੍ਰਿਤਸਰ

(15) ਪਾਵਰ ਟੂ ਫਲਾਈ, ਅੰਮ੍ਰਿਤਸਰ

(16) ਟਰੈਵਲ ਮੰਥਨ, ਅੰਮ੍ਰਿਤਸਰ

(17) ਅਮੇਜ਼-ਏ-ਸਰਵਿਸ, ਅੰਮ੍ਰਿਤਸਰ

 (18) ਆਰ.ਐਸ. ਇੰਟਰਪ੍ਰਾਈਜਿਜ਼, ਹੁਸ਼ਿਆਰਪੁਰ

(19) ਟਾਰਗੇਟ ਇਮੀਗ੍ਰੇਸ਼ਨ, ਹੁਸ਼ਿਆਰਪੁਰ

(20) ਪੀ.ਐਸ. ਇੰਟਰਪ੍ਰਾਈਜਿਜ਼, ਹੁਸ਼ਿਆਰਪੁਰ

(21) ਹਾਈਵਿੰਗਜ਼ ਓਵਰਸੀਜ਼ 7, ਐਸ.ਏ.ਐਸ.ਨਗਰ

 (22) ਪੀਐਨਐਸ ਵੀਜ਼ਾ ਸਰਵਿਸਿਸ, ਐਸਏਐਸ ਨਗਰ 

(23) ਜੀਸੀਸੀ ਐਕਸਪਰਟ, ਪਟਿਆਲਾ

(24) ਗਲਫ ਟਰੈਵਲ ਏਜੰਸੀ, ਦਿੜ੍ਹਬਾ, ਸੰਗਰੂਰ

(25) ਬਿੰਦਰ ਬੀਬੀਐਸਜੀ ਇਮੀਗ੍ਰੇਸ਼ਨ, ਦਿੜ੍ਹਬਾ, ਸੰਗਰੂਰ

'Jalandhar Immigration','Travel Agent','Travel Agencies','Travel Immigration'

Please Comment Here

Similar Post You May Like

  • New Zealand भेजने के नाम पर इंडो ट्रेवल के एजेंट पर लगे लाखों रुपए ठगने के आरोप,

    New Zealand भेजने के नाम पर इंडो ट्रेवल के एजेंट पर लगे लाखों रुपए ठगने के आरोप, दफ्तर का बाहर हंगामा

  • पंजाब में पुलिस की ट्रैवल एजेंटों पर बड़ी कार्रवाई,

    पंजाब में पुलिस की ट्रैवल एजेंटों पर बड़ी कार्रवाई, जालंधर में समेत 8 शहरों की 25 अवैध इमिग्रेशन कंपनियों पर केस दर्ज

  • Ludhiana में पुलिस और  3 बदमाशों में मुठभेड़,

    Ludhiana में पुलिस और 3 बदमाशों में मुठभेड़, Travel Agent से मांगी थी 50 लाख की फिरौती

Recent Post

  • ਜਲੰਧਰ 'ਚ ਰੋਜ਼ਾਨਾ 2 ਸ਼ਿਫਟਾਂ 'ਚ ਹੋਵੇਗੀ ਸਫਾਈ, ਮੇਅਰ ਵਿਨੀਤ ਧੀਰ ਨੇ ਹੁਕਮ ਕੀਤੇ ਜਾਰੀ...

  • ਮੋਗਾ 'ਚ ਨਰਸਿੰਗ ਹੋਮ ਅੰਦਰ ਵੱਡੀ ਵਾਰਦਾਤ! ਮਰੀਜ਼ ਬਣ ਕੇ ਆਏ ਹਮਲਾਵਰਾਂ ਨੇ ਡਾਕਟਰ 'ਤੇ ਵਰ੍ਹਾਈਆਂ ਗੋਲ.ਆਂ ...

  • ਜਲੰਧਰ ਦੀ ਸਹਿਦੇਵ ਮਾਰਕੀਟ 'ਚ GST ਵਿਭਾਗ ਦੀ Raid! ਦੁਕਾਨਦਾਰਾਂ ਨੇ ਕੀਤਾ ਵਿਰੋਧ, ਅਧਿਕਾਰੀ ਨੂੰ ਬਣਾਇਆ ਬੰਧਕ...

  • ITALY 'ਚ ਵੱਡਾ ਧਮਾਕਾ! ਅਸਮਾਨ 'ਚ ਦਿਸਿਆ ਅੱਗ ਦਾ ਗੋਲਾ, ਦੇਖੋ VIDEO...

  • ਵਿਅਕਤੀ ਨੇ ਲੱਖਾਂ ਦੇ ਕਰਜ਼ੇ ਨੂੰ ਲੈ ਕੇ ਰਿਸ਼ਤੇਦਾਰ ਦੇ ਘਰ ਲਗਾਈ ਅੱਗ, ਘਟਨਾ CCTV 'ਚ ਕੈਦ ...

  • ਅੰਮ੍ਰਿਤਸਰ 'ਚ ਰਿਟਾਇਰਡ DSP ਨੇ ਪੁੱਤ, ਨੂੰਹ ਤੇ ਪਤਨੀ ਨੂੰ ਮਾਰੀਆਂ ਗੋਲੀਆਂ, ਪੁੱਤ ਦੀ ਮੌ.ਤ ...

  • CM ਮਾਨ ਦਾ ਭ੍ਰਿਸ਼ਟਾਚਾਰ ਖਿਲਾਫ਼ ACTION, ਰਿਸ਼ਵਤ ਮਾਮਲੇ 'ਚ DSP ਗ੍ਰਿਫ਼ਤਾਰ ...

  • ਪੰਜਾਬ 'ਚ ਮੌਨਸੂਨ ਮਿਹਰਬਾਨ, ਜਲੰਧਰ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ALERT !...

  • ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ Update, ਜ਼ਮਾਨਤ 'ਤੇ ਹਾਈ ਕੋਰਟ ਨੇ ਸੁਣਾਇਆ ਫੈਸਲਾ ...

  • ਉੱਡਦੇ ਜਹਾਜ਼ 'ਚ cockpit ਅੰਦਰ crew members ਬਣਾਉਂਦੇ ਹਨ ਸਰੀਰਕ ਸਬੰਧ, Air Hostess ਦਾ ਹੈਰਾਨੀਜਨਕ ਖੁਲਾਸਾ!...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY