ਜਲੰਧਰ ਦੇ ਗੜ੍ਹਾ ਰੋਡ 'ਤੇ ਸਥਿਤ ਇੰਡੋ ਟਰੈਵਲ ਦੇ ਦਫਤਰ ਦੇ ਬਾਹਰ ਟਰੈਵਲ ਏਜੰਟ ਖਿਲਾਫ ਲੋਕਾਂ ਨੇ ਦੁਪਹਿਰ 12 ਵਜੇ ਦੇ ਕਰੀਬ ਪ੍ਰਦਰਸ਼ਨ ਕੀਤਾ। ਲੋਕਾਂ ਨੇ ਟਰੈਵਲ ਏਜੰਟ 'ਤੇ ਦੋਸ਼ ਲਾਇਆ ਕਿ ਏਜੰਟ ਨੇ ਨਿਊਜ਼ੀਲੈਂਡ ਭੇਜਣ ਲਈ 5 ਲੋਕਾਂ ਤੋਂ 1.50 ਲੱਖ ਰੁਪਏ ਲਏ ਸਨ ਪਰ ਨਾ ਹੀ ਉਨ੍ਹਾਂ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਉਹ ਦੁਬਾਰਾ ਉਨ੍ਹਾਂ ਨੂੰ ਮਿਲੇ।
ਜਾਣਕਾਰੀ ਦਿੰਦੇ ਹੋਏ ਜਸਪਾਲ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਉਸ ਨੇ ਟਰੈਵਲ ਏਜੰਟ ਨੂੰ ਫੋਨ ਕਰ ਕੇ ਮਿਲਣ ਲਈ ਕਿਹਾ ਤਾਂ ਉਸ ਨੇ ਫੋਨ 'ਤੇ ਬਦਸਲੂਕੀ ਨਾਲ ਗੱਲ ਕੀਤੀ। ਇਸ ਤੋਂ ਬਾਅਦ ਜਦੋਂ ਉਹ ਆਪਣੇ ਪਰਿਵਾਰ ਸਮੇਤ ਦਫ਼ਤਰ ਪਹੁੰਚਿਆ ਤਾਂ ਉੱਥੇ ਉਸ ਦੀ ਕੁੱਟ-ਮਾਰ ਕੀਤੀ ਗਈ।
ਪੀੜਤ ਜਸਪਾਲ ਨੇ ਦੱਸਿਆ ਕਿ ਦਫ਼ਤਰ ਵਿੱਚ ਪਹਿਲਾਂ ਹੀ ਕੁਝ ਲੋਕ ਬੈਠੇ ਹੋਏ ਸਨ, ਜਿਨ੍ਹਾਂ ਨੇ ਟਰੈਵਲ ਏਜੰਟ ਤੋਂ ਪੈਸੇ ਲੈਣੇ ਸਨ। ਹੁਣ ਟਰੈਵਲ ਏਜੰਟ ਨਾ ਤਾਂ ਉਨ੍ਹਾਂ ਦੇ ਪੈਸੇ ਵਾਪਸ ਕਰ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੇ ਪਾਸਪੋਰਟ। ਇਸ ਘਟਨਾ ਦਾ ਜਦੋਂ ਥਾਣਾ ਬਾਰਾਦਰੀ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ 'ਤੇ ਪੁਲਸ ਭੇਜ ਕੇ ਮਾਮਲਾ ਸ਼ਾਂਤ ਕਰਵਾਇਆ।