ਖਬਰਿਸਤਾਨ ਨੈੱਟਵਰਕ- ਪੰਜਾਬ ਹਰਿਆਣਾ ਵਿਚਕਾਰ ਪਾਣੀਆਂ ਦਾ ਮੁੱਦਾ ਭਖਦਾ ਹੀ ਜਾ ਰਿਹਾ ਹੈ। ਕੇਂਦਰ ਨੇ ਹੁਣ ਪੰਜਾਬ ਕੋਟੇ ਦੇ ਵਾਟਰ ਰੈਗੂਲੇਸ਼ਨ ਡਾਇਰੈਕਟਰ ਆਕਾਸ਼ਦੀਪ ਸਿੰਘ ਦਾ TRANSFER ਕਰ ਕੇ ਉਸ ਦੀ ਥਾਂ ਹਰਿਆਣਾ ਦੇ ਸੰਜੀਵ ਕੁਮਾਰ ਨੂੰ BBMB ਵਾਟਰ ਰੈਗੂਲੇਸ਼ਨ ਡਾਇਰੈਕਟਰ ਲਾਇਆ ਹੈ।
CM ਮਾਨ ਦਾ ਟਵੀਟ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਾਣੀਆਂ ਦੇ ਮੁੱਦੇ ਉਤੇ ਆਪਣਾ ਬਾਇਨ ਦੇ ਚੁੱਕੇ ਹਨ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਪੰਜਾਬ ਤੇ ਪੰਜਾਬੀਆਂ ਦੇ ਹੱਕ ਦਾ ਪਾਣੀ BBMB ਜ਼ਰੀਏ ਹਰਿਆਣੇ ਨੂੰ ਦੇਣ ਦੇ ਫ਼ੈਸਲੇ ਦਾ ਪੂਰਾ ਪੰਜਾਬ ਸਖ਼ਤ ਵਿਰੋਧ ਕਰਦਾ ਹੈ। ਕੇਂਦਰ ਤੇ ਹਰਿਆਣਾ ਦੀ ਬੀਜੇਪੀ ਸਰਕਾਰ ਪੰਜਾਬ ਖ਼ਿਲਾਫ਼ ਇੱਕਜੁੱਟ ਹੋ ਗਈ ਹੈ। ਬੀਜੇਪੀ ਦਾ ਸਾਡੇ ਹੱਕਾਂ ‘ਤੇ ਇੱਕ ਹੋਰ ਡਾਕਾ ਅਸੀਂ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ। ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਭਾਜਪਾ। ਬੀਜੇਪੀ ਪੰਜਾਬ ਤੇ ਪੰਜਾਬੀਆਂ ਦੀ ਕਦੇ ਸਕੀ ਨਹੀਂ ਬਣ ਸਕਦੀ।
ਬੀ.ਬੀ.ਐਮ.ਬੀ ਦਾ ਸਕੱਤਰ ਵੀ ਬਦਲਿਆ
ਭਾਖੜਾ ਦੇ ਪਾਣੀ ਦੇ ਵਿਵਾਦ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਵਿਚਾਲੇ ਕਾਫੀ ਗਰਮੋ ਗਰਮੀ ਚੱਲ ਰਹੀ ਹੈ। ਦੋਵਾਂ ਰਾਜਾਂ ਦੇ ਵਿਵਾਦ ਦੇ ਮੱਦੇਨਜ਼ਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਦੇ ਜਲ ਰੈਗੂਲੇਸ਼ਨ ਡਾਇਰੈਕਟਰ ਤੋਂ ਬਾਅਦ ਸਕੱਤਰ ਨੂੰ ਬਦਲ ਦਿੱਤਾ ਗਿਆ ਹੈ। ਸਕੱਤਰ ਸੁਰਿੰਦਰ ਸਿੰਘ ਮਿੱਤਲ ਨੂੰ ਹਰਿਆਣਾ ਕੋਟੇ ਵਿੱਚੋਂ ਬੋਰਡ ਵਿੱਚ ਨਿਯੁਕਤ ਕੀਤਾ ਗਿਆ ਸੀ। ਹੁਣ ਸਕੱਤਰ ਦਾ ਚਾਰਜ ਪੰਜਾਬ ਕੋਟੇ ਦੇ ਬਲਵੀਰ ਸਿੰਘ ਨੂੰ ਦਿੱਤਾ ਗਿਆ ਹੈ।
ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨੇ ਅੱਜ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ 'ਤੇ ਪੰਜਾਬ ਵਿੱਚ ਚੱਲ ਰਹੇ ਰਾਜਨੀਤਿਕ ਹੰਗਾਮੇ ਦੇ ਮੱਦੇਨਜ਼ਰ BBMB ਦੇ ਸਕੱਤਰ ਸੁਰਿੰਦਰ ਸਿੰਘ ਮਿੱਤਲ ਦਾ ਤਬਾਦਲਾ ਕਰ ਦਿੱਤਾ ਹੈ।
BBMB ਨੇ ਹੁਣ ਰਾਜਸਥਾਨ ਦੇ ਇੰਜੀਨੀਅਰ ਬਲਬੀਰ ਸਿੰਘ ਨੂੰ BBMB ਦੇ ਡਾਇਰੈਕਟਰ (ਸੁਰੱਖਿਆ) ਦੇ ਨਾਲ-ਨਾਲ ਸਕੱਤਰ ਦਾ ਵਾਧੂ ਚਾਰਜ ਦਿੱਤਾ ਹੈ। ਇਸੇ ਤਰ੍ਹਾਂ, ਪੰਜਾਬ ਦੇ ਇੰਜੀਨੀਅਰ ਰਾਜੀਵ ਸੈਣੀ ਨੂੰ BBMB ਦੇ ਚੇਅਰਮੈਨ ਦਾ ਓਐਸਡੀ (ਤਕਨੀਕੀ) ਨਿਯੁਕਤ ਕੀਤਾ ਗਿਆ ਹੈ।