ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ, ਇਕ ਸਾਲ ਪਹਿਲਾਂ ਪਰਿਵਾਰ ਸਮੇਤ ਗਿਆ ਸੀ ਵਿਦੇਸ਼
ਕੈਨੇਡਾ 'ਚ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 34 ਸਾਲਾ ਪ੍ਰਿਤਪਾਲ ਸਿੰਘ ਪੁੱਤਰ ਬਿਕਰਮ ਸਿੰਘ ਵਜੋਂ ਹੋਈ ਹੈ। ਮ੍ਰਿਤਕ ਕਰੀਬ ਇੱਕ ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਗਿਆ ਸੀ। ਇੱਥੇ ਉਹ ਸਰੀ ਵਿੱਚ ਟਰੈਕਟਰ ਚਲਾਉਂਦਾ ਸੀ। ਪ੍ਰਿਤਪਾਲ ਰੂਪਨਗਰ ਦੇ ਨੰਗਲ ਦਾ ਰਹਿਣ ਵਾਲਾ ਸੀ।
ਮਾਤਮ 'ਚ ਬਦਲੀਆਂ ਘਰ ਦੀਆਂ ਖੁਸ਼ੀਆਂ
ਐਤਵਾਰ ਨੂੰ ਟਰੈਕਟਰ ਬਰਫ ਕਾਰਨ ਤਿਲਕ ਕੇ ਪਲਟ ਗਿਆ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਤਵਾਰ ਨੂੰ ਜਦੋਂ ਸ੍ਰੀ ਅਖੰਡ ਸਾਹਿਬ ਦੇ ਪਾਠ ਸ਼ੁਰੂ ਹੋਣੇ ਸਨ ਤਾਂ ਕੈਨੇਡੀਅਨ ਪੁਲਿਸ ਨੇ ਪ੍ਰਿਤਪਾਲ ਦੀ ਮੌਤ ਦੀ ਸੂਚਨਾ ਦਿੱਤੀ। ਇਸ ਨਾਲ ਘਰ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ।
'Punjabi youth dies in Canada','Punjabi youth','Canada news','Punjabi youth dies in Canada had gone abroad with family a year ago'