ਇੰਗਲੈਂਡ ਵਿੱਚ ਇੱਕ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਲਕਸ਼ਦੀਪ ਸਿੰਘ ਵਾਸੀ ਮਜੀਠਾ, ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਇੰਗਲੈਂਡ ਦੇ ਵਿਲੇਨਹਾਲ ਸ਼ਹਿਰ ਵਿੱਚ ਰਹਿੰਦਾ ਸੀ। ਕੁਝ ਦਿਨ ਬਿਮਾਰ ਰਹਿਣ ਮਗਰੋਂ ਉਸ ਦੀ ਮੌਤ ਹੋ ਗਈ। ਲਕਸ਼ਦੀਪ ਪਰਿਵਾਰ ਦਾ ਇਕਲੌਤਾ ਕਮਾਊ ਪੁੱਤਰ ਸੀ।
20 ਦਿਨ ਪਹਿਲਾਂ ਹੀ ਗਿਆ ਸੀ ਵਿਦੇਸ਼
ਲਕਸ਼ਦੀਪ 20 ਦਿਨ ਪਹਿਲਾਂ ਹੀ ਸਟੱਡੀ ਬੇਸ 'ਤੇ ਇੰਗਲੈਂਡ ਗਿਆ ਸੀ। ਜਾਂਦੇ ਸਮੇਂ ਉਹ ਬੀਮਾਰ ਹੋ ਗਿਆ। ਉਹ ਦਵਾਈਆਂ ਵੀ ਲੈ ਰਿਹਾ ਸੀ। ਪਰ ਉਸ ਦੀ ਅਚਾਨਕ ਮੌਤ ਹੋ ਗਈ। ਪੁੱਤ ਦੀ ਮੌਤ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਭਰਾ ਦੇ ਜਾਣ ਕਾਰਨ ਭੈਣ ਵੀ ਸਦਮੇ ਵਿੱਚ ਹੈ।
ਪਰਿਵਾਰ ਨੇ ਲਾਸ਼ ਨੂੰ ਭਾਰਤ ਲਿਆਉਣ ਦੀ ਕੀਤੀ ਮੰਗ
ਲਕਸ਼ਦੀਪ ਦੀ ਮੌਤ ਤੋਂ ਬਾਅਦ ਪਿੰਡ ਦੇ ਲੋਕ ਵੀ ਸੋਗ ਵਿੱਚ ਹਨ। ਪਰਿਵਾਰ ਤੇ ਪਿੰਡ ਵਾਸੀਆਂ ਨੇ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਕਸ਼ਦੀਪ ਦੀ ਲਾਸ਼ ਨੂੰ ਦੇਸ਼ ਵਾਪਸ ਲਿਆਂਦਾ ਜਾਵੇ ਤਾਂ ਜੋ ਉਸਦਾ ਸੰਸਕਾਰ ਕੀਤਾ ਜਾ ਸਕੇ।