Canada 'ਚ ਝਰਨੇ ਹੇਠ ਨਹਾਉਣ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ, ਕੁੱਝ ਦਿਨ ਪਹਿਲਾਂ ਹੀ ਮਿਲੀ ਸੀ PR
ਕੈਨੇਡਾ ਵਿਚ ਇਕ ਪੰਜਾਬੀ ਨੌਜਵਾਨ ਨਾਲ ਹਾਦਸਾ ਵਾਪਰ ਗਿਆ, ਜਿਸ ਨਾਲ ਉਸ ਦੀ ਜਾਨ ਚਲੀ ਗਈ। ਦੱਸ ਦੇਈਏ ਕਿ ਕੈਨੇਡਾ ਦੇ ਸ਼ਹਿਰ ਮੌਂਕਟਨ ’ਚ ਢਾਈ ਸਾਲ ਪਹਿਲਾਂ ਪੜ੍ਹਾਈ ਕਰਨ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ।
ਪਛਾਣ
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 24 ਸਾਲ ਸੀ। ਉਕਤ ਨੌਜਵਾਨ ਪਟਿਆਲਾ ਜ਼ਿਲ੍ਹੇ ਦੇ ਕਸਬਾ ਬਲਬੇੜਾ ਨੇੜਲੇ ਪਿੰਡ ਨਨਾਨਸੂ ਦੇ ਆੜ੍ਹਤੀ ਰਾਜਿੰਦਰ ਸਿੰਘ ਦਾ ਇਕਲੌਤਾ ਪੁੱਤਰ ਸੀ ਜੋ ਕਿ ਢਾਈ ਸਾਲ ਪਹਿਲਾਂ ਚੰਗੇ ਭਵਿੱਖ ਲਈ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ।
ਕੁੱਝ ਦਿਨ ਪਹਿਲਾਂ ਹੀ ਹੋਇਆ ਸੀ PR
ਗੁਰਪ੍ਰੀਤ ਸਿੰਘ ਅਪਣੀ ਪੜ੍ਹਾਈ ਪੂਰੀ ਕਰਕੇ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਵਿਚ ਪੀਆਰ ਹੋਇਆ ਸੀ। ਬੀਤੇ ਦਿਨੀਂ ਉਹ ਅਪਣੇ ਦੋਸਤਾਂ ਨਾਲ ਪਹਾੜੀ ਖੇਤਰ ਵਿਚ ਘੁੰਮਣ ਗਿਆ ਸੀ ਜਿਥੇ ਝਰਨੇ ਹੇਠ ਨਹਾਉਣ ਸਮੇਂ ਹਾਦਸਾ ਵਾਪਰ ਗਿਆ, ਜਿਸ ਕਾਰਨ ਗੁਰਪ੍ਰੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਗੁਰਪ੍ਰੀਤ ਸਿੰਘ ਦੀ ਬੇਵਕਤੀ ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ’ਚ ਸੋਗ ਦੀ ਲਹਿਰ ਹੈ। ਗੁਰਪ੍ਰੀਤ ਸਿੰਘ ਦਾ ਅੱਜ ਉਸ ਦੇ ਪਿੰਡ ਵਿਚ ਸਸਕਾਰ ਕੀਤਾ ਜਾਵੇਗਾ।
'canada news','punjabi youth death in canada','patiala news','waterfall in canada','big news canada'