ਕਾਂਗਰਸ ਨੇਤਾ ਰਾਹੁਲ ਗਾਂਧੀ ਰਾਏਬਰੇਲੀ ਸੀਟ ਤੋਂ ਲੋਕ ਸਭਾ ਚੋਣ ਲੜਨ ਜਾ ਰਹੇ ਹਨ। ਜਦਕਿ ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਤੋਂ ਟਿਕਟ ਦਿੱਤੀ ਗਈ ਹੈ। ਲੰਬੇ ਸਮੇਂ ਤੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਲੜਨਗੇ ਪਰ ਪਾਰਟੀ ਨੇ ਆਖਰਕਾਰ ਆਪਣਾ ਮਨ ਬਦਲ ਲਿਆ ਅਤੇ ਰਾਹੁਲ ਨੂੰ ਰਾਏਬਰੇਲੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ।
ਰਾਹੁਲ ਗਾਂਧੀ ਦੁਪਹਿਰ 12.15 ਵਜੇ ਨਾਮਜ਼ਦਗੀ ਦਾਖ਼ਲ ਕਰਨਗੇ। ਉਹ ਸਵੇਰੇ ਦਿੱਲੀ ਤੋਂ ਫੁਰਸਤਗੰਜ ਲਈ ਰਵਾਨਾ ਹੋਣਗੇ। ਇਸ ਸਬੰਧੀ ਕਾਂਗਰਸ ਦਫ਼ਤਰ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਸਮ੍ਰਿਤੀ ਇਰਾਨੀ ਅਮੇਠੀ ਤੋਂ ਭਾਜਪਾ ਵਲੋਂ ਲੜੇਗੀ ਚੋਣ
ਦੱਸ ਦੇਈਏ ਕਿ ਅਮੇਠੀ ਤੋਂ ਭਾਜਪਾ ਦੀ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਵਿੱਚ ਹੈ। ਜਦਕਿ ਰਾਏਬਰੇਲੀ ਤੋਂ ਭਾਜਪਾ ਨੇ ਦਿਨੇਸ਼ ਪ੍ਰਤਾਪ ਸਿੰਘ 'ਤੇ ਦੂਜੀ ਵਾਰ ਭਰੋਸਾ ਜਤਾਇਆ ਹੈ। ਦਿਨੇਸ਼ 2019 ਦੀਆਂ ਚੋਣਾਂ ਹਾਰ ਗਏ ਸਨ। 2019 ਵਿੱਚ ਕਾਂਗਰਸ ਨੇਤਾ ਸੋਨੀਆ ਗਾਂਧੀ ਰਾਏਬਰੇਲੀ ਤੋਂ ਜਿੱਤੀ ਸੀ।