ਛੱਤੀਸਗੜ੍ਹ 'ਚ ਡੱਲੀਝਾਰਾ ਤੋਂ ਅੰਤਾਗੜ੍ਹ ਜਾ ਰਹੀ ਯਾਤਰੀ ਟਰੇਨ ਅੱਜ ਤੜਕੇ ਹਾਦਸੇ ਦਾ ਸ਼ਿਕਾਰ ਹੋ ਗਈ। ਦਰਅਸਲ, ਡੱਲੀਝਾਰਾ ਤੋਂ ਅੰਤਾਗੜ੍ਹ ਜਾ ਰਹੀ ਯਾਤਰੀ ਰੇਲਗੱਡੀ ਭਾਨੂਪ੍ਰਤਾਪਪੁਰ ਬਲਾਕ ਦੇ ਮੁੱਲਾ ਨੇੜੇ ਲੰਘ ਰਹੀ ਸੀ, ਇਸ ਦੌਰਾਨ ਰੇਲਗੱਡੀ ਇੱਕ ਵੱਡੇ ਬੋਹੜ ਦੇ ਦਰੱਖਤ ਨਾਲ ਟਕਰਾ ਗਈ। ਇੰਜਣ ਦੇ ਦੋ ਪਹੀਏ ਪਟੜੀ ਤੋਂ ਉਤਰ ਗਏ, ਜਿਸ ਕਾਰਨ ਟਰੇਨ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਲੋਕੋ ਪਾਇਲਟ ਹੋਏ ਜ਼ਖਮੀ
ਇਸ ਹਾਦਸੇ ਵਿੱਚ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬਾਕੀ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸੂਚਨਾ ਮਿਲਦੇ ਹੀ ਰੇਲਵੇ ਟੀਮ ਮੌਕੇ 'ਤੇ ਪਹੁੰਚ ਗਈ। ਟਰੈਕ ਤੋਂ ਦਰੱਖਤ ਹਟਾਉਣ ਦਾ ਕੰਮ ਚੱਲ ਰਿਹਾ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੀਂਹ ਅਤੇ ਹੜ੍ਹ ਕਾਰਨ ਰਾਤ ਸਮੇਂ ਟਰੈਕ 'ਤੇ ਦਰੱਖਤ ਡਿੱਗਣ ਦਾ ਖ਼ਦਸ਼ਾ ਹੈ।
ਯਾਤਰੀਆਂ ਲਈ ਦੂਜੀ ਯਾਤਰੀ ਟ੍ਰੇਨ ਹੋਈ ਰਵਾਨਾ
ਇਸ ਹਾਦਸੇ ਤੋਂ ਬਾਅਦ ਇਸ ਟਰੈਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਦੂਜੀ ਯਾਤਰੀ ਰੇਲਗੱਡੀ ਡੱਲੀ ਰਾਜਹਰਾ ਤੋਂ ਰਾਏਪੁਰ ਲਈ ਰਵਾਨਾ ਕੀਤੀ ਗਈ ਹੈ। ਦੱਸ ਦਈਏ ਕਿ ਰੇਲਵੇ ਯਾਤਰੀਆਂ ਦੀਆਂ ਸੁਵਿਧਾਵਾਂ ਅਤੇ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਪ੍ਰਸ਼ਾਸਨ ਨੇ ਡੱਲੀਝਾਰਾ-ਕੇਵਤੀ-ਰਾਏਪੁਰ ਡੇਮੂ ਪੈਸੇਂਜਰ ਸਪੈਸ਼ਲ ਟਰੇਨ ਨੂੰ ਅੰਤਾਗੜ੍ਹ ਸਟੇਸ਼ਨ ਤੱਕ ਵਧਾ ਦਿੱਤਾ ਹੈ।