ਮਾਰਚ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਇਸ ਮਹੀਨੇ ਹੋਲੀ ਸਮੇਤ ਕਈ ਤਿਉਹਾਰ ਆਉਂਦੇ ਹਨ। ਜਿਸ ਕਾਰਨ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿੰਦੇ ਹਨ। ਵੱਖ-ਵੱਖ ਰਾਜਾਂ ਦੇ ਅਨੁਸਾਰ ਮਾਰਚ ਵਿੱਚ ਬਹੁਤ ਸਾਰੀਆਂ ਛੁੱਟੀਆਂ ਹੁੰਦੀਆਂ ਹਨ। ਤਾਂ ਆਓ ਜਾਣਦੇ ਹਾਂ ਕਿ ਮਾਰਚ ਦੇ ਮਹੀਨੇ ਵਿੱਚ ਸਾਨੂੰ ਕਿੰਨੀਆਂ ਛੁੱਟੀਆਂ ਮਿਲਣਗੀਆਂ।
ਬੈਂਕ 'ਚ ਛੁੱਟੀਆਂ
7 ਮਾਰਚ: ਚਾਪਚਰ ਕੁਟ - ਮਿਜ਼ੋਰਮ ਵਿੱਚ ਸਾਰੇ ਬੈਂਕ ਬੰਦ ਰਹਿਣਗੇ।
8 ਮਾਰਚ: ਮਹੀਨੇ ਦਾ ਦੂਜਾ ਸ਼ਨੀਵਾਰ - ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
13 ਮਾਰਚ: ਹੋਲਿਕਾ ਦਹਿਨ ਅਤੇ ਅਟੂਕਲ ਪੋਂਗਲ - ਉੱਤਰਾਖੰਡ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਕੇਰਲ ਵਿੱਚ ਸਾਰੇ ਬੈਂਕ ਬੰਦ ਰਹਿਣਗੇ।
14 ਮਾਰਚ: ਰੰਗ ਵਾਲੀ ਹੋਲੀ - ਤ੍ਰਿਪੁਰਾ, ਕਰਨਾਟਕ, ਓਡੀਸ਼ਾ, ਤਾਮਿਲਨਾਡੂ, ਮਨੀਪੁਰ, ਕੇਰਲ ਅਤੇ ਨਾਗਾਲੈਂਡ ਨੂੰ ਛੱਡ ਕੇ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
15 ਮਾਰਚ: ਹੋਲੀ ਅਤੇ ਯਾਓਸ਼ਾਂਗ ਤਿਉਹਾਰ - ਤ੍ਰਿਪੁਰਾ, ਮਨੀਪੁਰ, ਓਡੀਸ਼ਾ ਅਤੇ ਬਿਹਾਰ ਵਿੱਚ ਬੈਂਕ ਬੰਦ ਰਹਿਣਗੇ।
22 ਮਾਰਚ: ਮਹੀਨੇ ਦਾ ਚੌਥਾ ਸ਼ਨੀਵਾਰ - ਸਾਰੇ ਬੈਂਕਾਂ ਵਿੱਚ ਛੁੱਟੀ। ਬਿਹਾਰ ਦਿਵਸ ਕਾਰਨ ਬਿਹਾਰ ਦੇ ਸਾਰੇ ਬੈਂਕ ਬੰਦ ਰਹਿਣਗੇ।
27 ਮਾਰਚ: ਸ਼ਬ-ਏ-ਕਦਰ - ਜੰਮੂ-ਕਸ਼ਮੀਰ ਵਿੱਚ ਸਾਰੇ ਬੈਂਕ ਬੰਦ ਰਹਿਣਗੇ।
28 ਮਾਰਚ: ਜੁਮਾਤ-ਉਲ-ਵਿਦਾ - ਜੰਮੂ-ਕਸ਼ਮੀਰ ਵਿੱਚ ਸਾਰੇ ਬੈਂਕ ਬੰਦ ਰਹਿਣਗੇ।
31 ਮਾਰਚ: ਈਦ-ਉਲ-ਫਿਤਰ - ਹਿਮਾਚਲ ਪ੍ਰਦੇਸ਼ ਅਤੇ ਮਿਜ਼ੋਰਮ ਨੂੰ ਛੱਡ ਕੇ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
ਸਕੂਲ ਅਤੇ ਕਾਲਜ ਦੀਆਂ ਛੁੱਟੀਆਂ
13 ਮਾਰਚ: ਹੋਲਿਕਾ ਦਹਿਨ - ਉੱਤਰੀ ਭਾਰਤ ਦੇ ਜ਼ਿਆਦਾਤਰ ਸਕੂਲ ਬੰਦ ਰਹਿਣਗੇ।
14 ਮਾਰਚ: ਹੋਲੀ - ਜ਼ਿਆਦਾਤਰ ਸਕੂਲ ਅਤੇ ਕਾਲਜ ਹੋਲੀ 'ਤੇ ਬੰਦ ਰਹਿੰਦੇ ਹਨ। ਕੁਝ ਥਾਵਾਂ 'ਤੇ 15 ਮਾਰਚ ਨੂੰ ਵੀ ਛੁੱਟੀ ਹੁੰਦੀ ਹੈ।
28 ਮਾਰਚ: ਜਮਾਤ-ਉਲ-ਵਿਦਾ - ਰਮਜ਼ਾਨ ਦਾ ਆਖਰੀ ਸ਼ੁੱਕਰਵਾਰ; ਕੁਝ ਰਾਜਾਂ ਵਿੱਚ ਸਕੂਲ ਬੰਦ ਹੋ ਸਕਦੇ ਹਨ।
30 ਮਾਰਚ: ਗੁੜੀ ਪੜਵਾ - ਦੱਖਣੀ ਭਾਰਤ ਅਤੇ ਮਹਾਰਾਸ਼ਟਰ ਵਿੱਚ ਇਸ ਦਿਨ ਨੂੰ ਨਵੇਂ ਸਾਲ ਵਜੋਂ ਮਨਾਇਆ ਜਾਂਦਾ ਹੈ ਅਤੇ ਬਹੁਤ ਸਾਰੇ ਸਕੂਲ ਬੰਦ ਰਹਿੰਦੇ ਹਨ।
31 ਮਾਰਚ: ਈਦ ਉਲ ਫਿਤਰ - ਚੰਨ ਦਿਖਣ 'ਤੇ ਨਿਰਭਰ ਕਰਦਾ ਹੈ, ਪਰ ਇਸ ਦਿਨ ਜ਼ਿਆਦਾਤਰ ਸਕੂਲ ਬੰਦ ਰਹਿੰਦੇ ਹਨ।
ਇਸ ਤੋਂ ਇਲਾਵਾ, ਕੁਝ ਸਕੂਲਾਂ ਅਤੇ ਕਾਲਜਾਂ ਵਿੱਚ ਸੰਸਥਾ ਦੀ ਨੀਤੀ ਦੇ ਆਧਾਰ 'ਤੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਛੁੱਟੀਆਂ ਹੁੰਦੀਆਂ ਹਨ।