ਖ਼ਬਰਿਸਤਾਨ ਨੈੱਟਵਰਕ: ਬਿੱਗ ਬੋਸ-13 ਸੀਜ਼ਨ 'ਚ ਨਜ਼ਰ ਆ ਚੁੱਕੀ ਸ਼ੇਫਾਲੀ ਜਰੀਵਾਲਾ ਦਾ ਸ਼ੁੱਕਰਵਾਰ ਰਾਤ ਹਾਰਟ ਅਟੈਕ ਕਾਰਨ 42 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ | ਇਸ ਖਬਰ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਬਲਕਿ ਫੈਂਸ ਨੂੰ ਵੀ ਬਹੁਤ ਵੱਡਾ ਝਟਕਾ ਲੱਗਾ ਹੈ | ਫਿਲਮ ਜਗਤ 'ਚ ਸ਼ੋਕ ਦੀ ਲਹਿਰ ਹੈ|
'ਕਾਂਟਾ ਲਗਾ' ਰੀਮਿਕਸ ਗੀਤ ਰਾਤੋ-ਰਾਤ ਬਣੀ ਸੀ ਸਟਾਰ
ਸ਼ੇਫਾਲੀ ਨੂੰ ਪਹਿਲੀ ਸਫਲਤਾ 'ਕਾਂਟਾ ਲਗਾ' ਰੀਮਿਕਸ ਗੀਤ ਨਾਲ ਮਿਲੀ ਅਤੇ ਉਹ ਰਾਤੋ-ਰਾਤ ਮਸ਼ਹੂਰ ਹੋ ਗਈ। ਸ਼ੇਫਾਲੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਕੁਝ ਹੋਰ ਮਿਊਜ਼ਿਕ ਵੀਡੀਓਜ਼ ਤੋਂ ਬਾਅਦ, ਸ਼ੇਫਾਲੀ ਨੇ ਆਪਣੇ ਉਸ ਸਮੇਂ ਦੇ ਬੁਆਏਫ੍ਰੈਂਡ ਅਤੇ ਹੁਣ ਪਤੀ ਪਰਾਗ ਤਿਆਗੀ ਨਾਲ 'ਨੱਚ ਬਲੀਏ 5' ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ, ਇਹ ਜੋੜਾ 'ਨੱਚ ਬਲੀਏ 7' ਵਿੱਚ ਵਾਈਲਡ ਕਾਰਡ ਐਂਟਰੀ ਦੇ ਰੂਪ ਵਿੱਚ ਵਾਪਸ ਆਇਆ। 2018 ਵਿੱਚ, ਸ਼ੇਫਾਲੀ ਨੇ ਕਾਮੇਡੀ ਸੀਰੀਜ਼ 'ਬੇਬੀ ਕਮ ਨਾ' ਨਾਲ ਆਪਣਾ ਡਿਜੀਟਲ ਡੈਬਿਊ ਕੀਤਾ। ਇਸ ਤੋਂ ਬਾਅਦ, ਸ਼ੇਫਾਲੀ ਪ੍ਰਸਿੱਧ ਰਿਐਲਿਟੀ ਸ਼ੋਅ 'ਬਿੱਗ ਬੌਸ 13' ਵਿੱਚ ਵਾਈਲਡ ਕਾਰਡ ਐਂਟਰੀ ਦੇ ਰੂਪ ਵਿੱਚ ਨਜ਼ਰ ਆਈ। ਜਿੱਥੇ ਉਸਨੂੰ ਕਾਫੀ ਲਾਈਮਲਾਈਟ ਮਿਲੀ।
ਸੈਲੇਬ੍ਰਿਟੀਜ਼ ਨੇ ਸੋਸ਼ਲ ਮੀਡੀਆ 'ਤੇ ਪ੍ਰਗਟਾਇਆ ਦੁੱਖ
ਇਸ ਖ਼ਬਰ ਨੇ ਮਨੋਰੰਜਨ ਜਗਤ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੌਰਾਨ, ਮੀਕਾ ਸਿੰਘ ਅਤੇ ਅਲੀ ਗੋਨੀ ਵਰਗੇ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟ ਕੀਤੀ ਹੈ। ਅਲੀ ਗੋਨੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, "RIP ਸ਼ੈਫਾਲੀ।" ਇਸ ਤੋਂ ਇਲਾਵਾ, ਰਾਜੀਵ ਆਦਿਤਿਆ ਅਤੇ ਕਾਮਿਆ ਪੰਜਾਬੀ ਨੇ ਵੀ ਇੰਸਟਾਗ੍ਰਾਮ ਸਟੋਰੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੋਸਟਾਂ ਸਾਂਝੀਆਂ ਕੀਤੀਆਂ ਹਨ ਸੋਸ਼ਲ ਮੀਡੀਆ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਦਿਵਯੰਕਾ ਤ੍ਰਿਪਾਠੀ ਨੇ ਲਿਖਿਆ, "ਇਹ ਅਵਿਸ਼ਵਾਸ਼ਯੋਗ ਹੈ। ਅਸੀਂ ਹੈਰਾਨ ਅਤੇ ਪਰਿਵਾਰ ਦੇ ਲਈ ਦੁਖੀ ਹਾਂ।"