ਖਬਰਿਸਤਾਨ ਨੈੱਟਵਰਕ- ਕਪਿਲ ਸ਼ਰਮਾ ਦੀ ਟੀਮ ਦਾ ਹਿੱਸਾ ਰਹੇ ਦਾਸ ਦਾਦਾ ਦਾ ਦਿਹਾਂਤ ਹੋ ਗਿਆ। ਦਾਸ ਦਾਦਾ ਪ੍ਰਸਿੱਧ ਕਾਮੇਡੀ ਸ਼ੋਅ ਵਿੱਚ ਫੋਟੋਗ੍ਰਾਫੀ ਕਰਦੇ ਸਨ, ਦਾਸ ਦਾਦਾ (ਕ੍ਰਿਸ਼ਨ ਦਾਸ) ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਉਹ ਕਪਿਲ ਸ਼ਰਮਾ ਦੀ ਟੀਮ ਦੇ ਇੱਕ ਮਹੱਤਵਪੂਰਨ ਮੈਂਬਰ ਸਨ ਅਤੇ ਸ਼ੋਅ ਦੀ ਸ਼ੁਰੂਆਤ ਤੋਂ ਹੀ ਇਸ ਨਾਲ ਜੁੜੇ ਹੋਏ ਸਨ।
ਦਾਸ ਦਾਦਾ ਨੂੰ ਕਈ ਐਪੀਸੋਡਾਂ ਵਿੱਚ ਮਸ਼ਹੂਰ ਸੈਲੀਬ੍ਰਿਟੀਜ਼ ਨਾਲ ਨੱਚਦੇ, ਗਾਉਂਦੇ ਅਤੇ ਮਜ਼ਾਕ ਕਰਦੇ ਵੀ ਦੇਖਿਆ ਗਿਆ ਸੀ।
ਉਨ੍ਹਾਂ ਦੇ ਅਚਾਨਕ ਦੇਹਾਂਤ ਕਾਰਨ ਸ਼ੋਅ ਦੀ ਪੂਰੀ ਟੀਮ ਡੂੰਘੇ ਸਦਮੇ ਵਿੱਚ ਹੈ। ਕਾਮੇਡੀਅਨ ਅਤੇ ਅਦਾਕਾਰ ਕੀਕੂ ਸ਼ਾਰਦਾ ਸਮੇਤ ਕਈ ਹੋਰ ਮੈਂਬਰਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ।
ਕੀਕੂ ਸ਼ਾਰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਭਾਵੁਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਸ਼ੋਅ ਵਿੱਚ 'ਦਾਸ ਦਾਦਾ' ਨਾਲ ਬਿਤਾਏ ਕੁਝ ਖੂਬਸੂਰਤ ਪਲਾਂ ਦੀਆਂ ਝਲਕੀਆਂ ਦਿਖਾਈਆਂ ਗਈਆਂ ਹਨ ਤੇ ਲਿਖਿਆ ਕਿ ਤੁਹਾਡੀਆਂ ਯਾਦਾਂ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੀਆਂ।