ਸ਼ਨੀਵਾਰ ਨੂੰ ਮਥੁਰਾ 'ਚ ਦਿੱਲੀ ਪਬਲਿਕ ਸਕੂਲ ਦੀ ਚੱਲਦੀ ਬੱਸ 'ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਇਹ ਦੇਖ ਕੇ ਬੱਚਿਆਂ 'ਚ ਰੌਲਾ ਪੈ ਗਿਆ। ਬੱਸ 'ਚ ਧੂੰਆਂ ਉੱਠਦਾ ਦੇਖ ਡਰਾਈਵਰ ਨੇ ਹਾਈਵੇਅ 'ਤੇ ਗੱਡੀ ਰੋਕ ਕੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਬੱਸ ਵਿੱਚ 40 ਦੇ ਕਰੀਬ ਸਕੂਲੀ ਬੱਚੇ ਸਵਾਰ ਸਨ।
ਜੇਕਰ ਅੱਗ ਲੱਗ ਜਾਂਦੀ ਤਾਂ ਵਾਪਰ ਸਕਦਾ ਸੀ ਵੱਡਾ ਹਾਦਸਾ
ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਮੈਨੇਜਮੈਂਟ ਮੌਕੇ 'ਤੇ ਪਹੁੰਚ ਗਈ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਬੰਧਨ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਹਾਈਵੇਅ ਦੇ ਨਾਲ ਬਣੇ ਕਿਸੇ ਵੀ ਢਾਬਾ ਹੋਟਲ ਵਿੱਚ ਅੱਗ ਬੁਝਾਉਣ ਵਾਲੇ ਸਿਲੰਡਰ ਨਹੀਂ ਸਨ। ਅਜਿਹੇ 'ਚ ਜੇਕਰ ਧੂੰਏਂ ਤੋਂ ਬਾਅਦ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।