ਪ੍ਰਯਾਗਰਾਜ ਵਿੱਚ ਸ਼ੁਰੂ ਹੋਣ ਵਾਲੇ ਮਹਾਂ ਕੁੰਭ ਮੇਲੇ ਸਬੰਧੀ ਪੰਜਾਬ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਨੇ ਇਹ ਐਲਾਨ ਕੀਤਾ ਹੈ। ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਸਟੇਸ਼ਨਾਂ ਤੋਂ ਪ੍ਰਯਾਗਰਾਜ ਲਈ ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ। ਇਸ ਨਾਲ ਸਨਾਤਨ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਲਾਭ ਹੋਵੇਗਾ।
ਇਨ੍ਹਾਂ ਸਟੇਸ਼ਨਾਂ 'ਤੇ ਹੋਵੇਗਾ ਸਟਾਪੇਜ
ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਸਪੈਸ਼ਲ ਟਰੇਨਾਂ 9 ਜਨਵਰੀ, 19 ਜਨਵਰੀ ਅਤੇ 6 ਫਰਵਰੀ ਨੂੰ ਰਾਤ 8.10 ਵਜੇ ਰਵਾਨਾ ਹੋਣਗੀਆਂ ਅਤੇ ਅਗਲੇ ਦਿਨ ਸ਼ਾਮ ਨੂੰ ਪ੍ਰਯਾਗਰਾਜ ਦੇ ਫਾਫਾਮਾਊ ਪਹੁੰਚ ਜਾਣਗੀਆਂ। ਇਨ੍ਹਾਂ ਟਰੇਨਾਂ ਦਾ ਸਟਾਪੇਜ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਦੇਵਬੰਦ, ਮੁਜ਼ੱਫਰਨਗਰ, ਮੇਰਠ ਸਿਟੀ, ਹਾਪੁੜ, ਗੜ੍ਹਮੁਕਤੇਸ਼ਵਰ, ਗਜਰੌਲਾ, ਅਮਰੋਹਾ, ਮੁਰਾਦਾਬਾਦ, ਰਾਮਪੁਰ, ਬਰੇਲੀ, ਸ਼ਾਹਜਹਾਂਪੁਰ, ਲਖਨਊ ਅਤੇ ਰਾਏਬਰੇਲੀ ਸਟੇਸ਼ਨਾਂ 'ਤੇ ਹੋਵੇਗਾ।
ਸਪੈਸ਼ਲ ਟਰੇਨ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ 25 ਜਨਵਰੀ ਨੂੰ ਦੁਪਹਿਰ 1:25 ਵਜੇ ਰਵਾਨਾ ਹੋਵੇਗੀ। ਜੋ ਅਗਲੇ ਦਿਨ ਸਵੇਰੇ 11:30 ਵਜੇ ਫਾਫਾਮਾਊ ਪਹੁੰਚੇਗੀ। ਇਹ ਟਰੇਨ ਫਰੀਦਕੋਟ, ਕੋਟਕਪੂਰਾ, ਬਠਿੰਡਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ ਅਤੇ ਰਾਏਬਰੇਲੀ ਸਟੇਸ਼ਨਾਂ ਤੋਂ ਲੰਘੇਗੀ।