• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ ਕੁੰਭ ਮੇਲੇ ਲਈ ਚੱਲਣਗੀਆਂ ਸਪੈਸ਼ਲ ਟਰੇਨਾਂ, ਜਾਣੋ ਕਦੋਂ ਤੇ ਕਿਥੋਂ ਚੱਲਣਗੀਆਂ

1/2/2025 5:06:21 PM Gagan Walia     Special trains , Punjab , Kumbh Mela, know when , From where , run,     ਪੰਜਾਬ 'ਚ ਕੁੰਭ ਮੇਲੇ ਲਈ ਚੱਲਣਗੀਆਂ ਸਪੈਸ਼ਲ ਟਰੇਨਾਂ, ਜਾਣੋ ਕਦੋਂ ਤੇ ਕਿਥੋਂ ਚੱਲਣਗੀਆਂ  

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮਹਾਕੁੰਭ ਦਾ ਆਯੋਜਨ ਹੋਣ ਜਾ ਰਿਹਾ ਹੈ। ਮਹਾਕੁੰਭ 13 ਜਨਵਰੀ ਤੋਂ ਸ਼ੁਰੂ ਹੋ ਕੇ 26 ਫ਼ਰਵਰੀ ਤੱਕ ਚੱਲੇਗਾ |ਇਸ ਲਈ ਰੇਲਵੇ ਨੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਾਕੁੰਭ ਮੇਲੇ ਮੌਕੇ ਪੰਜਾਬ ਤੋਂ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਦੋ ਵੱਖ-ਵੱਖ ਸਟੇਸ਼ਨਾਂ ਤੋਂ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਹ ਰੇਲ ਗੱਡੀਆਂ ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਤੋਂ ਚੱਲਣਗੀਆਂ। 

ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਤੋਂ ਚੱਲੇਗੀ ਟਰੇਨ

ਰੇਲਵੇ ਅਧਿਕਾਰੀਆਂ ਅਨੁਸਾਰ ਰੇਲਵੇ ਯਾਤਰੀਆਂ ਦੀ ਸਹੂਲਤ ਲਈ ਤੇ ਕੁੰਭ ਮੇਲੇ ਸਬੰਧੀ ਵਾਧੂ ਭੀੜ ਨੂੰ ਕੰਟਰੋਲ ਕਰਨ ਲਈ ਰੇਲਵੇ ਵੱਲੋਂ ਰਾਖਵੀਂ ਵਿਸ਼ੇਸ਼ ਰੇਲ ਗੱਡੀ (04662) 9, 19 ਜਨਵਰੀ ਤੇ 6 ਫਰਵਰੀ (03 ਗੇੜਾਂ) ਤੱਕ ਅੰਮ੍ਰਿਤਸਰ (Amritsar) ਤੋਂ ਫਾਫਾਮਾਉ (Phaphamau) ਤੱਕ ਚੱਲੇਗੀ। ਇਹ ਰਿਜ਼ਰਵਡ ਸਪੈਸ਼ਲ ਟਰੇਨ 04662 ਅੰਮ੍ਰਿਤਸਰ ਤੋਂ ਰਾਤ 20:10 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਰਾਤ 19:00 ਵਜੇ ਫਾਫਾਮਾਊ ਪਹੁੰਚੇਗੀ। 

ਵਾਪਸੀ ਲਈ ਰਾਖਵੀਂ ਵਿਸ਼ੇਸ਼ ਰੇਲਗੱਡੀ (04661) 11, 21 ਜਨਵਰੀ ਤੇ 8 ਫਰਵਰੀ (03 ਯਾਤਰਾਵਾਂ) ਨੂੰ ਫਫਾਮਾਉ ਤੋਂ ਅੰਮ੍ਰਿਤਸਰ ਲਈ ਚੱਲੇਗੀ। ਇਹ ਰਿਜ਼ਰਵਡ ਸਪੈਸ਼ਲ ਟਰੇਨ (04661) ਫਫਾਮਾਊ ਤੋਂ ਸਵੇਰੇ 06:30 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 04:15 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਸੇ ਤਰ੍ਹਾਂ ਫ਼ਿਰੋਜ਼ਪੁਰ ਛਾਉਣੀ ਤੋਂ ਚੱਲਣ ਵਾਲੀ ਰਿਜ਼ਰਵਡ ਸਪੈਸ਼ਲ ਟਰੇਨ (04664) 25 ਜਨਵਰੀ (01 ਟ੍ਰਿਪ) ਨੂੰ ਫਾਫਾਮਾਊ ਲਈ ਚੱਲੇਗੀ। ਇਹ ਰੇਲਗੱਡੀ ਫ਼ਿਰੋਜ਼ਪੁਰ ਕੈਂਟ ਤੋਂ ਦੁਪਹਿਰ 13:25 'ਤੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 11:30 'ਤੇ ਫਾਫ਼ਮਾਊ ਪਹੁੰਚੇਗੀ। ਵਾਪਸੀ ਦੀ ਦਿਸ਼ਾ ਵਿੱਚ ਰਾਖਵੀਂ ਵਿਸ਼ੇਸ਼ ਰੇਲਗੱਡੀ (04663) 26 ਜਨਵਰੀ (01 ਯਾਤਰਾ) ਨੂੰ ਫਫਾਮਾਉ ਤੋਂ ਫ਼ਿਰੋਜ਼ਪੁਰ ਕੈਂਟ ਤੱਕ ਚੱਲੇਗੀ। ਇਹ ਟਰੇਨ ਫਾਫਮਾਊ ਤੋਂ ਰਾਤ 19:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 16:45 'ਤੇ ਫ਼ਿਰੋਜ਼ਪੁਰ ਕੈਂਟ ਪਹੁੰਚੇਗੀ।

ਜਾਣੋ ਕਿੱਥੇ-ਕਿੱਥੇ ਰੁਕੇਗੀ ਇਹ ਟਰੇਨ

ਅੰਮ੍ਰਿਤਸਰ ਤੋਂ ਚੱਲਣ ਵਾਲੀ ਸਪੈਸ਼ਲ ਟਰੇਨ ਬਿਆਸ, ਜਲੰਧਰ ਸ਼ਹਿਰ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਦੇਵਬੰਦ, ਮੁਜ਼ੱਫਰਨਗਰ, ਮੇਰਠ ਸਿਟੀ, ਹਾਪੁੜ, ਗੜ੍ਹਮੁਕਤੇਸ਼ਵਰ, ਗਜਰੌਲਾ, ਅਮਰੋਹਾ, ਮੁਰਾਦਾਬਾਦ, ਰਾਮਪੁਰ, ਬਰੇਲੀ, ਸ਼ਾਹਜਾਂਪੁਰ, ਲਖਨਊ ਤੇ ਰਾਏਬਰੇਲੀ ਸਟੇਸ਼ਨਾਂ 'ਤੇ ਰੁਕਣਗੀਆਂ।

ਫ਼ਿਰੋਜ਼ਪੁਰ ਛਾਉਣੀ ਤੋਂ ਚੱਲਣ ਵਾਲੀ ਟਰੇਨ ਫਰੀਦਕੋਟ, ਕੋਟਕਪੂਰਾ, ਬਠਿੰਡਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ ਅਤੇ ਰਾਏਬਰੇਲੀ ਸਟੇਸ਼ਨਾਂ 'ਤੇ ਦੋਵੇਂ ਦਿਸ਼ਾਵਾਂ 'ਚ ਰੁਕੇਗੀ।


 

'Special trains','Punjab','Kumbh Mela','know when','From where','run',''

Please Comment Here

Similar Post You May Like

Recent Post

  • Ahmedabad Plane Crash : ਸਾਬਕਾ CM ਵਿਜੇ ਰੂਪਾਨੀ ਦਾ DNA ਹੋਇਆ ਮੈਚ , ਰਾਜਕੋਟ 'ਚ ਹੋਵੇਗਾ ਅੰਤਿਮ ਸੰਸਕਾਰ...

  • ਪੰਜਾਬ 'ਚ ਮੀਂਹ ਦੇ ਨਾਲ-ਨਾਲ ਤੂਫਾਨ ਦਾ ਅਲਰਟ, ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ...

  • ਅੰਮ੍ਰਿਤਸਰ ਵਿੱਚ 2 ਔਰਤਾਂ ਕੋਰੋਨਾ ਪਾਜ਼ੀਟਿਵ, ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ...

  • ਜਲੰਧਰ 'ਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਘਟਨਾਵਾਂ, ਗਲੀ 'ਚ ਘੁੰਮ ਰਹੇ ਚੋਰ ਨੂੰ ਦਬੋਚਿਆ ...

  • 27 ਸਾਲ ਪਹਿਲਾਂ ਹੋਏ ਜਹਾਜ਼ ਹਾਦਸੇ 'ਚ 11A ਸੀਟ ਵਾਲਾ ਯਾਤਰੀ ਬਚਿਆ ਸੀ ਜਿੰਦਾ, ਅਦਾਕਾਰ ਨੇ ਭਿਆਨਕ ਪਲ ਨੂੰ ਕੀਤਾ ਯਾਦ ...

  • ਪੰਜਾਬ 'ਚ HEATWAVE ਕਾਰਨ ਵਿਅਕਤੀ ਦੀ ਮੌਤ, ਸੜਕ ਕਿਨਾਰੇ ਮਿਲੀ ਲਾਸ਼ ...

  • ਪੰਜਾਬ 'ਚ 17 ਜੂਨ ਤੱਕ ਮੀਂਹ ਅਤੇ ਤੂਫਾਨ ਦੀ ਚੇਤਾਵਨੀ, 40 ਤੋਂ 50 ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ...

  • ਅਹਿਮਦਾਬਾਦ ਜਹਾਜ਼ ਹਾਦਸੇ 'ਚ ਹੁਣ ਤੱਕ 275 ਲੋਕਾਂ ਦੀ ਮੌਤ, ਪਾਇਲਟ ਦਾ ਆਖਰੀ ਸੁਨੇਹਾ ਸੀ - ਥਰਸਟ ਨਹੀਂ ਮਿਲ ਰਿਹਾ, ਅਸੀ...

  • ਜਲੰਧਰ ਦੁੱਗਲ ਵੈੱਜ ਚਾਂਪ ਦੁਕਾਨ 'ਤੇ ਹਮਲੇ ਦੇ ਦੋ ਮੁਲਜ਼ਮ ਗ੍ਰਿਫ਼ਤਾਰ, ਹਮਲਾਵਰ ਨੇ ਵੀਡੀਓ ਪਾ ਕੇ ਆਖੀਆਂ ਇਹ ਗੱਲਾਂ...

  • ਪੰਜਾਬ 'ਚ ਬਦਲੇਗਾ ਮੌਸਮ, ਮੀਂਹ ਤੇ ਤੂਫਾਨ ਦਾ ਅਲਰਟ ਜਾਰੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY