• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸੁਖਬੀਰ ਬਾਦਲ ਸਮੇਤ 17 ਸਾਬਕਾ ਮੰਤਰੀਆਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੰਗਿਆ ਸਪੱਸ਼ਟੀਕਰਨ, ਜਾਣੋ ਕਿਸ-ਕਿਸ ਨੂੰ ਨੋਟਿਸ ਕੀਤਾ ਜਾਰੀ

सुखबीर बादल समेत 17 पूर्व मंत्रियों से श्री अकाल तख्त साहिब ने मांगा स्पष्टीकरण
9/3/2024 5:38:16 PM Ojasvi Kaushal     Shiromani Akali Dal, Sri Akal Takhat sahib, Amritsar, Sukhbir Singh Badal, Former Ministers, Punjab News, Hindi News    ਸੁਖਬੀਰ ਬਾਦਲ ਸਮੇਤ 17 ਸਾਬਕਾ ਮੰਤਰੀਆਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੰਗਿਆ ਸਪੱਸ਼ਟੀਕਰਨ, ਜਾਣੋ ਕਿਸ-ਕਿਸ ਨੂੰ ਨੋਟਿਸ ਕੀਤਾ ਜਾਰੀ  सुखबीर बादल समेत 17 पूर्व मंत्रियों से श्री अकाल तख्त साहिब ने मांगा स्पष्टीकरण

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ 17 ਸਾਬਕਾ ਅਕਾਲੀ ਮੰਤਰੀਆਂ ਨੂੰ ਨੋਟਿਸ ਭੇਜਿਆ ਗਿਆ ਹੈ । 30 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਤੋਂ ਬਾਅਦ ਜਾਰੀ ਹੁਕਮਨਾਮੇ ਦੀ ਕਾਪੀ ਸਾਹਮਣੇ ਆਈ ਹੈ। ਜਿਸ 'ਚ ਸੁਖਬੀਰ ਬਾਦਲ ਸਮੇਤ 17 ਸਾਬਕਾ ਮੰਤਰੀਆਂ ਨੂੰ 15 ਦਿਨਾਂ 'ਚ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 30 ਅਗਸਤ 2024 ਨੂੰ 5 ਸਿੱਖ ਸਾਹਿਬਾਨ ਦੀ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਉਸ ਸਮੇਂ ਦੇ ਕੈਬਨਿਟ ਮੰਤਰੀ ਹੋਣ ਦੇ ਨਾਤੇ ਆਪ ਵੀ ਬਰਾਬਰ ਦੇ ਜ਼ਿੰਮੇਵਾਰ ਹੈ। ਜਿਸ ਲਈ ਆਪ ਨੇ ਆਪਣਾ ਸਪੱਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਤੌਰ 'ਤੇ ਪੇਸ਼ ਹੋ ਕੇ ਦੇਣਾ ਚਾਹੀਦਾ ਹੈ।

ਇਨ੍ਹਾਂ ਸਾਬਕਾ ਮੰਤਰੀਆਂ ਨੂੰ ਭੇਜਿਆ ਗਿਆ ਨੋਟਿਸ 

ਸੁਖਬੀਰ ਬਾਦਲ ਸਮੇਤ ਇਸ ਨੋਟਿਸ 'ਚ ਡਾ: ਉਪਿੰਦਰ ਕੌਰ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਗੁਲਜ਼ਾਰ ਸਿੰਘ ਰਣੀਕੇ, ਪਰਮਿੰਦਰ ਸਿੰਘ, ਸੁੱਚਾ ਸਿੰਘ ਲੰਗਾਹ, ਜਨਮੇਜਾ ਸਿੰਘ, ਹੀਰਾ ਸਿੰਘ, ਸਰਵਣ ਸਿੰਘ ਫਿਲੌਰ, ਸੋਹਣ ਸਿੰਘ, ਦਲਜੀਤ ਸਿੰਘ, ਸਿਕੰਦਰ ਸਿੰਘ ਮਲੂਕਾ, ਬੀਬੀ. ਜਗੀਰ ਕੌਰਮਨਪ੍ਰੀਤ ਸਿੰਘ ਬਾਦਲ, ਸ਼ਰਨਜੀਤ ਸਿੰਘ, ਸੁਰਜੀਤ ਸਿੰਘ ਅਤੇ ਮਹੇਸ਼ਇੰਦਰ ਸਿੰਘ ਨੂੰ  ਇਹ ਨੋਟਿਸ ਜਾਰੀ ਕੀਤਾ ਗਿਆ ।

ਜਾਣੋ ਕੀ ਹੈ ਪੂਰਾ ਮਾਮਲਾ?

ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਸਮੇਂ ਸੁਖਬੀਰ ਬਾਦਲ 'ਤੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਤੋਂ ਇਲਾਵਾ ਸੁਮੇਧ ਸੈਣੀ ਨੂੰ ਡੀਜੀਪੀ ਨਿਯੁਕਤ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਕਾਰਵਾਈ ਨਾ ਕਰਨ ਦੇ ਦੋਸ਼ ਲੱਗੇ ਸਨ।

2007 ਤੋਂ 2017 ਤੱਕ ਦੇ ਕੈਬਨਿਟ ਮੰਤਰੀ ਆਪਣਾ ਸਪੱਸ਼ਟੀਕਰਨ ਦੇਣ

ਫੈਸਲਾ ਸੁਣਾਉਂਦੇ ਹੋਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਮੁਖੀ ਅਤੇ ਉਪ ਮੁੱਖ ਮੰਤਰੀ ਹੁੰਦਿਆਂ ਕੁਝ ਅਜਿਹੇ ਫੈਸਲੇ ਲਏ ਜਿਸ ਨਾਲ ਪੰਥਕ ਸਰੂਪ ਨੂੰ ਨੁਕਸਾਨ ਪਹੁੰਚਿਆ। ਸਿੱਖ ਪੰਥ ਦਾ ਬਹੁਤ ਨੁਕਸਾਨ ਹੋਇਆ। 2007 ਤੋਂ 2017 ਤੱਕ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

'Shiromani Akali Dal','Sri Akal Takhat sahib','Amritsar','Sukhbir Singh Badal','Former Ministers','Punjab News','Hindi News'

Please Comment Here

Similar Post You May Like

Recent Post

  • ਨੀਰਵ ਮੋਦੀ ਦਾ ਭਰਾ ਨਿਹਾਲ ਮੋਦੀ ਅਮਰੀਕਾ 'ਚ ਗ੍ਰਿਫ਼ਤਾਰ, 13,600 ਕਰੋੜ ਦੇ ਘੁਟਾਲੇ ਦੇ ਸਬੂਤ ਨਸ਼ਟ ਕਰਨ ਦੇ ਦੋਸ਼ ...

  • ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਦੇ ਭਰਾ ਦਾ MURDER, ਇਸ ਗੈਂਗ ਨੇ ਲਈ ਜ਼ਿੰਮੇਵਾਰੀ...

  • ਜਲੰਧਰ 'ਚ AAP ਵਰਕਰ ਨੇ ਆਪਣੀ ਹੀ ਪਾਰਟੀ ਦੇ ਕੌਂਸਲਰ ਪਤੀ ਨੂੰ ਕੱਢੀਆਂ ਗਾਲ੍ਹਾਂ, AUDIO VIRAL!...

  • ਜਲੰਧਰ 'ਚ SHO ਲਾਈਨ ਹਾਜ਼ਰ, ਧਾਰਮਕ ਵਿਵਾਦ 'ਚ ਕਾਰਵਾਈ ਨਾ ਕਰਨ 'ਤੇ Action ...

  • ਜਲੰਧਰ 'ਚ ਰੋਜ਼ਾਨਾ 2 ਸ਼ਿਫਟਾਂ 'ਚ ਹੋਵੇਗੀ ਸਫਾਈ, ਮੇਅਰ ਵਿਨੀਤ ਧੀਰ ਨੇ ਹੁਕਮ ਕੀਤੇ ਜਾਰੀ...

  • ਮੋਗਾ 'ਚ ਨਰਸਿੰਗ ਹੋਮ ਅੰਦਰ ਵੱਡੀ ਵਾਰਦਾਤ! ਮਰੀਜ਼ ਬਣ ਕੇ ਆਏ ਹਮਲਾਵਰਾਂ ਨੇ ਡਾਕਟਰ 'ਤੇ ਵਰ੍ਹਾਈਆਂ ਗੋਲ.ਆਂ ...

  • ਜਲੰਧਰ ਦੀ ਸਹਿਦੇਵ ਮਾਰਕੀਟ 'ਚ GST ਵਿਭਾਗ ਦੀ Raid! ਦੁਕਾਨਦਾਰਾਂ ਨੇ ਕੀਤਾ ਵਿਰੋਧ, ਅਧਿਕਾਰੀ ਨੂੰ ਬਣਾਇਆ ਬੰਧਕ...

  • ITALY 'ਚ ਵੱਡਾ ਧਮਾਕਾ! ਅਸਮਾਨ 'ਚ ਦਿਸਿਆ ਅੱਗ ਦਾ ਗੋਲਾ, ਦੇਖੋ VIDEO...

  • ਵਿਅਕਤੀ ਨੇ ਲੱਖਾਂ ਦੇ ਕਰਜ਼ੇ ਨੂੰ ਲੈ ਕੇ ਰਿਸ਼ਤੇਦਾਰ ਦੇ ਘਰ ਲਗਾਈ ਅੱਗ, ਘਟਨਾ CCTV 'ਚ ਕੈਦ ...

  • ਅੰਮ੍ਰਿਤਸਰ 'ਚ ਰਿਟਾਇਰਡ DSP ਨੇ ਪੁੱਤ, ਨੂੰਹ ਤੇ ਪਤਨੀ ਨੂੰ ਮਾਰੀਆਂ ਗੋਲੀਆਂ, ਪੁੱਤ ਦੀ ਮੌ.ਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY