ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਕਰਦੇ ਹੋਏ 104 ਭਾਰਤੀਆਂ ਨੂੰ ਡਿਪੋਰਟ ਕੀਤਾ ਸੀ। ਜਿਨ੍ਹਾਂ ਨੂੰ ਕੱਲ੍ਹ ਅਮਰੀਕੀ ਫੌਜ ਦੇ ਜਹਾਜ਼ ਸੀ-17 ਵਿੱਚ ਅੰਮ੍ਰਿਤਸਰ ਹਵਾਈ ਅੱਡੇ ’ਤੇ ਲਿਆਂਦਾ ਗਿਆ। ਇਨ੍ਹਾਂ ਵਿੱਚ 30 ਪੰਜਾਬੀ ਸ਼ਾਮਲ ਹਨ ਅਤੇ ਇਨ੍ਹਾਂ ਵਿੱਚੋਂ 4 ਜਲੰਧਰ ਦੇ ਵਸਨੀਕ ਹਨ। ਇਨ੍ਹਾਂ ਵਿੱਚੋਂ ਇੱਕ ਜਲੰਧਰ ਦੇ ਪਿੰਡ ਲਾਂਬੜਾ ਦਾ ਰਹਿਣ ਵਾਲਾ ਦਵਿੰਦਰਜੀਤ ਵੀ ਹੈ।
2 ਮਹੀਨੇ ਪਹਿਲਾਂ ਗਿਆ ਸੀ ਦੁਬਈ
ਦੱਸ ਦੇਈਏ ਕਿ 40 ਸਾਲਾ ਦਵਿੰਦਰਜੀਤ 13 ਦਿਨ ਪਹਿਲਾਂ ਦੁਬਈ ਤੋਂ ਅਮਰੀਕਾ ਗਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰਜੀਤ ਦੀ ਮਾਤਾ ਬਲਵੀਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ 2 ਮਹੀਨੇ ਪਹਿਲਾਂ ਦੁਬਈ ਗਿਆ ਸੀ। ਮਾਂ ਨੇ ਦੱਸਿਆ ਕਿ ਉਹ ਪਹਿਲਾਂ ਦੁਬਈ ਗਿਆ ਸੀ, ਉਸ ਤੋਂ ਬਾਅਦ ਉਥੋਂ ਅਮਰੀਕਾ ਚਲਾ ਗਿਆ।
13 ਦਿਨ ਪਹਿਲਾਂ ਗਿਆ ਸੀ ਅਮਰੀਕਾ
ਬਲਵੀਰ ਕੌਰ ਨੇ ਦੱਸਿਆ ਕਿ ਦਵਿੰਦਰ 13 ਦਿਨ ਪਹਿਲਾਂ ਦੁਬਈ ਤੋਂ ਅਮਰੀਕਾ ਗਿਆ ਸੀ ਪਰ ਉਸ ਨੂੰ 13ਵੇਂ ਦਿਨ ਹੀ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ। ਬਲਵੀਰ ਕੌਰ ਨੇ ਅੱਗੇ ਦੱਸਿਆ ਕਿ ਦਵਿੰਦਰ ਡੇਢ ਮਹੀਨੇ ਤੋਂ ਦੁਬਈ ਵਿੱਚ ਰਹਿ ਰਿਹਾ ਸੀ ਅਤੇ ਉਹ ਰਾਤ 9 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਘਰ ਪਰਤਿਆ ਸੀ। ਘਰ ਪਰਤਣ ਤੋਂ ਬਾਅਦ ਦਵਿੰਦਰਜੀਤ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ।
ਅੱਜ ਸਵੇਰੇ 5 ਵਜੇ ਉਹ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ। ਜਦੋਂ ਤੋਂ ਉਹ ਅਮਰੀਕਾ ਗਿਆ ਹੈ, ਉਸ ਨੇ ਆਪਣੇ ਪੁੱਤਰ ਨਾਲ ਗੱਲ ਨਹੀਂ ਕੀਤੀ। ਅੱਜ ਸਵੇਰੇ ਪੁਲਿਸ ਵੀ ਦਵਿੰਦਰ ਦੇ ਘਰ ਪਹੁੰਚ ਗਈ ਹੈ ਅਤੇ ਮਾਮਲੇ ਸਬੰਧੀ ਪਰਿਵਾਰ ਨਾਲ ਗੱਲਬਾਤ ਕਰ ਰਹੀ ਹੈ।