ਖਬਰਿਸਤਾਨ ਨੈੱਟਵਰਕ- ‘ਆਪ’ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਭਾਜਪਾ ਵਲੋਂ ਕਰਵਾਉਣ ਬਾਰੇ ਕਿਹਾ ਕਿ ਭਾਜਪਾ ਹੀ ਨਸ਼ੇ ਦੇ ਕਾਰੋਬਾਰ ਦੀ ਅਸਲੀ ਸਰਪ੍ਰਸਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਅਕਾਲੀ ਸਰਕਾਰ ਨੇ ਨਸ਼ਿਆਂ ਦਾ ਜ਼ਹਿਰ ਪੰਜਾਬ ਵਿਚ ਬੀਜਿਆ, ਜਿਸ ਨਾਲ ਨੌਜਵਾਨਾਂ ਪੀੜ੍ਹੀ ਦਾ ਭਵਿੱਖ ਤਬਾਹ ਕੀਤਾ ਜਾ ਰਿਹਾ ਹੈ।
ਭਾਜਪਾ ਅਤੇ ਡਰੱਗ ਮਾਫੀਆ ਵਿਚਕਾਰ ਗਠਜੋੜ: ਕੰਗ
ਕੰਗ ਨੇ ਅੱਗੇ ਕਿਹਾ ਕਿ ਕਈ ਭਾਜਪਾ ਦੇ ਵੱਡੇ ਆਗੂਆਂ ਦੀ ਨਸ਼ਾ ਤਸਕਰਾਂ ਨਾਲ ਨੇੜਤਾ ਹੈ। ਅੱਜ ਪੰਜਾਬ ਭਰ ਵਿਚ ਸਰਕਾਰ ਨਸ਼ਿਆਂ ਵਿਰੁੱਧ ਇਕਜੁੱਟ ਹੈ ਉਥੇ ਹੀ ਭਾਜਪਾ ਨਸ਼ਾ ਤਸਕਰਾਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਭਾਜਪਾ ਕੌਂਸਲਰ ਨੇ ਨਸ਼ਾ ਤਸਕਰਾਂ ਦੀ ਜ਼ਮਾਨਤ ਲਈ ਜ਼ਮਾਨਤ ਬਾਂਡ ਭਰਿਆ। ਜਿਸ ਤੋਂ ਸਪੱਸ਼ਟ ਹੈ ਕਿ ਭਾਜਪਾ ਅਤੇ ਡਰੱਗ ਮਾਫੀਆ ਵਿਚਕਾਰ ਗਠਜੋੜ ਹੈ। ਉਨ੍ਹਾਂ ਕਿਹਾ ਕਿ ਆਪ ਦਾ ਵਿਜ਼ਨ ਸਪੱਸ਼ਟ ਹੈ ਕਿ ਪੰਜਾਬ ਵਿਚੋਂ ਨਸ਼ੇ ਦੀ ਅਲਾਮਤ ਦਾ ਜੜ੍ਹੋ ਖਾਤਮਾ ਕਰਨਾ ਪਰ ਭਾਜਪਾ ਨਹੀਂ ਚਾਹੁੰਦੀ ਕਿ ਪੰਜਾਬ ਵਿਚੋਂ ਨਸ਼ਾ ਖਤਮ ਹੋਵੇ।
'ਆਪ' ਨੇ ਭਾਜਪਾ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਮੰਗੇ ਹਨ
ਕੀ ਬੀਜੇਪੀ ਦੇ ਆਗੂ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਲਈ ਸ਼ਹਿ ਦਿੰਦੇ ਹਨ?
ਕੀ ਬੀਜੇਪੀ ਪੰਜਾਬ ‘ਚੋਂ ਨਸ਼ਾ ਨਹੀਂ ਖ਼ਤਮ ਕਰਨਾ ਚਾਹੁੰਦੀ?
ਕੀ ਬੀਜੇਪੀ ਪੰਜਾਬ ਤੇ ਨੌਜਵਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ?
ਪਟਿਆਲੇ ਦੇ ਕੌਂਸਲਰ ਅਨੁਜ ਨਾਲ ਬੀਜੇਪੀ ਆਪਣੀ ਸਾਂਝ 'ਤੇ ਸਪੱਸ਼ਟੀਕਰਨ ਦੇਵੇ?