ਲੁਧਿਆਣਾ ਸੈਕਸ਼ਨ ਨੇੜੇ ਹਨੂੰਮਾਨਗੜ੍ਹ ਤੋਂ ਚੱਲ ਰਹੀ ਸਤਲੁਜ ਐਕਸਪ੍ਰੈਸ ਟਰੇਨ ਨੰਬਰ 14630 'ਤੇ ਕੁਝ ਸ਼ਰਾਰਤੀ ਅਨਸਰਾਂ ਨੇ ਪਥਰਾਅ ਕੀਤਾ, ਜਿਸ ਦੌਰਾਨ ਰੇਲਗੱਡੀ 'ਚ ਬੈਠੇ ਕਰੀਬ 2 ਤੋਂ 3 ਯਾਤਰੀਆਂ ਨੂੰ ਪੱਥਰ ਲੱਗੇ। ਪੱਥਰਬਾਜ਼ੀ 'ਚ 4 ਸਾਲ ਦਾ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਟਰੇਨ ਦੇ ਕੋਚ 'ਚ ਹੜਕੰਪ ਮਚ ਗਿਆ।
4 ਸਾਲਾ ਦੇ ਬੱਚੇ ਦੀ ਟੁੱਟੀ ਸਿਰ ਦੀ ਹੱਡੀ
ਲੋਕਾਂ ਨੇ ਚੇਨ ਖਿੱਚ ਕੇ ਟਰੇਨ ਨੂੰ ਰੋਕ ਦਿੱਤਾ। ਹਮਲੇ 'ਚ 4 ਸਾਲਾ ਪ੍ਰਿੰਸ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪ੍ਰਿੰਸ ਦੇ ਸਿਰ ਦੀ ਹੱਡੀ ਟੁੱਟ ਗਈ। ਜਾਣਕਾਰੀ ਮੁਤਾਬਕ ਇਸ ਪਥਰਾਅ ਦੌਰਾਨ ਟਰੇਨ ਦੇ ਲੋਕੋ ਪਾਇਲਟ ਦੇ ਵੀ ਪੱਥਰ ਵੱਜਿਆ। ਖੂਨ ਨਾਲ ਲੱਥਪੱਥ ਪ੍ਰਿੰਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਮੁੱਢਲੀ ਸਹਾਇਤਾ ਦਿੱਤੀ ਗਈ।
ਲੋਕਾਂ ਨੇ ਟਰੇਨ ਚੇਨ ਖਿੱਚ ਕੇ ਰੋਕ ਦਿੱਤੀ
ਪ੍ਰਿੰਸ ਦੀ ਮਾਂ ਸਵਿਤਾ ਨੇ ਦੱਸਿਆ ਕਿ ਉਹ ਦੁਪਹਿਰ 1 ਵਜੇ ਦੇ ਕਰੀਬ ਗੰਗਾਨਗਰ ਤੋਂ ਸਤਲੁਜ ਐਕਸਪ੍ਰੈਸ ਵਿੱਚ ਸਵਾਰ ਹੋ ਕੇ ਲੁਧਿਆਣਾ ਲਈ ਨਿਕਲੇ ਸਨ ਪਰ ਜਿਵੇਂ ਹੀ ਉਹ ਲੁਧਿਆਣਾ ਦੇ ਬੱਦੋਵਾਲ ਨੇੜੇ ਪਹੁੰਚੇ ਤਾਂ ਉਨ੍ਹਾਂ ਦੇ ਕੋਚ 'ਤੇ ਪਥਰਾਅ ਸ਼ੁਰੂ ਹੋ ਗਿਆ। ਇਨ੍ਹਾਂ ਵਿੱਚੋਂ ਇੱਕ ਪੱਥਰ ਉਸ ਦੇ ਪੁੱਤਰ ਪ੍ਰਿੰਸ ਦੇ ਸਿਰ ਵਿੱਚ ਲੱਗਿਆ। ਮੇਰੇ ਨਾਲ ਬੈਠੇ ਦੋ ਹੋਰ ਸਵਾਰੀਆਂ ਨੂੰ ਵੀ ਪੱਥਰ ਵੱਜੇ। ਪੱਥਰ ਲੱਗਣ ਕਾਰਨ ਰਾਜਕੁਮਾਰ ਖੂਨ ਨਾਲ ਲੱਥਪੱਥ ਹੋ ਗਿਆ, ਜਿਸ ਤੋਂ ਬਾਅਦ ਬੱਚੇ ਨੇ ਖੂਨ ਨਾਲ ਲੱਥਪੱਥ ਹਾਲਤ 'ਚ ਕਰੀਬ 13 ਕਿਲੋਮੀਟਰ ਦਾ ਸਫਰ ਤੈਅ ਕੀਤਾ। ਲੋਕਾਂ ਨੇ ਟਰੇਨ ਦੀ ਚੇਨ ਖਿੱਚ ਕੇ ਰੋਕ ਦਿੱਤੀ।
ਬੱਚੇ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ
ਇਸ ਤੋਂ ਬਾਅਦ ਲੁਧਿਆਣਾ ਰੇਲਵੇ ਦੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ। ਪਰ ਕੋਈ ਵੀ ਜੀਆਰਪੀ ਜਾਂ ਆਰਪੀਐਫ ਕਰਮਚਾਰੀ ਬੱਚੇ ਦਾ ਹਾਲ-ਚਾਲ ਪੁੱਛਣ ਲਈ ਟਰੇਨ ਵਿੱਚ ਨਹੀਂ ਆਇਆ। ਪ੍ਰਿੰਸ ਦੇ ਮਾਮੇ ਨੇ ਦੱਸਿਆ ਕਿ ਉਸ ਦੇ ਭਤੀਜੇ ਪ੍ਰਿੰਸ ਦੇ ਸਿਰ ਦੀ ਹੱਡੀ ਟੁੱਟ ਗਈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ।
ਪ੍ਰਿੰਸ ਦੇ ਮਾਮੇ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ ਲੁਧਿਆਣਾ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਪਰਿਵਾਰ ਨੇ ਵੀ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਬੱਚੇ ਰੇਲ ਗੱਡੀਆਂ ਵਿੱਚ ਸੁਰੱਖਿਅਤ ਸਫਰ ਕਰ ਸਕਣ।
ਵੰਦੇ ਭਾਰਤ ਟਰੇਨ 'ਤੇ ਵੀ ਹੋ ਚੁੱਕੈ ਪਥਰਾਅ
ਦੱਸ ਦੇਈਏ ਕਿ ਇਸ ਤੋਂ ਇੱਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਲਖਨਊ-ਪਟਨਾ ਵੰਦੇ ਭਾਰਤ ਟਰੇਨ ਉੱਤੇ ਪਥਰਾਅ ਕੀਤਾ ਗਿਆ ਸੀ। ਜਿਸ ਕਾਰਨ ਸਵਾਰੀਆਂ ਵਿੱਚ ਭਗਦੜ ਮੱਚ ਗਈ। ਪੱਥਰਬਾਜ਼ੀ ਕਾਰਨ ਸੀ-5 ਕੋਚ ਦੇ ਸ਼ੀਸ਼ੇ ਟੁੱਟ ਗਏ। ਕੋਚ ਅਟੈਂਡੈਂਟ ਦੀ ਸੂਚਨਾ 'ਤੇ ਟਰੇਨ ਨੂੰ ਰੋਕਿਆ ਗਿਆ ਅਤੇ ਲੋਕੋ ਪਾਇਲਟ ਨੇ ਘਟਨਾ ਦੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ। ਜੀਆਰਪੀ ਅਤੇ ਆਰਪੀਐਫ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਸ਼ਰਾਰਤੀ ਅਨਸਰਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ ਸੀ। ਇਹ ਘਟਨਾ ਵਾਰਾਣਸੀ ਦੇ ਚੌਕਾਘਾਟ ਢੇਲਵਾੜੀਆ ਨੇੜੇ ਵਾਪਰੀ। ਹਾਲਾਂਕਿ ਇਸ ਘਟਨਾ 'ਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ।
27 ਅਗਸਤ - ਲੁਧਿਆਣਾ 'ਚ ਖੰਨਾ ਦੇ ਚਾਵਾ ਰੇਲਵੇ ਸਟੇਸ਼ਨ 'ਤੇ ਕੁਝ ਲੋਕਾਂ ਨੇ ਵੰਦੇ ਭਾਰਤ ਰੇਲ ਗੱਡੀ 'ਤੇ ਪਥਰਾਅ ਕੀਤਾ। ਵੰਦੇ ਭਾਰਤ ਟਰੇਨ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸੀ। ਇਸ ਦੌਰਾਨ ਸ਼ਾਮ ਕਰੀਬ 7 ਵਜੇ ਲੁਧਿਆਣਾ ਦੇ ਚਾਵਾ ਸਟੇਸ਼ਨ 'ਤੇ ਰੇਲ ਗੱਡੀ 'ਤੇ ਪੱਥਰ ਮਾਰੇ ਗਏ, ਜਿਸ ਤੋਂ ਬਾਅਦ ਟਰੇਨ ਡਰਾਈਵਰ ਨੇ ਸਟੇਸ਼ਨ ਮਾਸਟਰ ਨੂੰ ਘਟਨਾ ਦੀ ਸੂਚਨਾ ਦਿੱਤੀ।
12 ਜੂਨ – ਫਗਵਾੜਾ ਨੇੜੇ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਟਰੇਨ 22488 ‘ਤੇ ਸਵੇਰੇ ਪੱਥਰਬਾਜ਼ੀ ਕੀਤੀ ਗਈ। ਟਰੇਨ ਦੇ ਸੀ-3 ਕੋਚ 'ਤੇ ਪਥਰਾਅ ਕੀਤਾ ਗਿਆ, ਜਿਸ 'ਚ ਦੋ ਖਿੜਕੀਆਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਪੱਥਰਬਾਜ਼ੀ ਤੋਂ ਬਾਅਦ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਰੇਲਗੱਡੀ ਦੇ ਸੀ3 ਕੋਚ ਵਿੱਚ ਸਫ਼ਰ ਕਰ ਰਹੇ ਗੁਰੂਗ੍ਰਾਮ ਦੇ ਵਸਨੀਕ ਪੂਨਮ ਕਾਲੜਾ ਅਤੇ ਡਾਲੀ ਠੁਕਰਾਲ ਨੇ ਦੱਸਿਆ ਕਿ ਜਿਵੇਂ ਹੀ ਉਹ ਫਗਵਾੜਾ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਟਰੇਨ ਐਕਸਪ੍ਰੈਸ ਵਿੱਚ ਸਵਾਰ ਹੋਏ ਤਾਂ ਉਨ੍ਹਾਂ ਦੇ ਨਾਲ ਵਾਲੀ ਸੀਟ ਕੋਲ ਇੱਕ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ।