ਜਲੰਧਰ ਸ਼ਹਿਰ ਵਿੱਚ ਡੀਸੀਪੀ ਅੰਕੁਰ ਗੁਪਤਾ ਨੇ ਆਰਮੀ, ਅਰਧ ਸੈਨਿਕ ਬਲਾਂ ਤੇ ਪੁਲਸ ਦੀਆਂ ਵਰਦੀਆਂ ਵੇਚਣ ਅਤੇ ਸਿਲਾਈ ਕਰਨ ਵਾਲੇ ਦੁਕਾਨਦਾਰਾਂ ਸਬੰਧੀ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ ਬਿਨਾਂ ਸ਼ਨਾਖਤੀ ਕਾਰਡ ਲਏ ਤੋਂ ਕੋਈ ਵੀ ਮਿਲਟਰੀ, ਅਰਧ ਸੈਨਿਕ ਜਾਂ ਪੁਲਸ ਦੀ ਵਰਦੀ ਵੇਚਦਾ ਜਾਂ ਟੰਗਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੁਕਾਨਦਾਰ ਵਰਦੀਆਂ ਖਰੀਦਣ ਵਾਲਿਆਂ ਦੀ ਆਈ.ਡੀ. ਕਰਨ ਜਮ੍ਹਾ
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਰਦੀ ਦੇ ਖਰੀਦਦਾਰ ਦੀ ਫੋਟੋ, ਸ਼ਨਾਖਤੀ ਕਾਰਡ ਦੀ ਸਵੈ-ਪ੍ਰਮਾਣਿਤ ਫੋਟੋ ਕਾਪੀ ਅਤੇ ਖਰੀਦਦਾਰ ਦਾ ਅਹੁਦਾ, ਨਾਂ, ਪਤਾ, ਫੋਨ ਨੰਬਰ ਤੇ ਪੋਸਟ ਕਰਨ ਦਾ ਸਥਾਨ ਰਜਿਸਟਰ ਵਿੱਚ ਦਰਜ ਕੀਤਾ ਜਾਵੇ। ਇਸ ਰਜਿਸਟਰ ਨੂੰ ਦੋ ਮਹੀਨਿਆਂ ਵਿੱਚ ਇੱਕ ਵਾਰ ਸਬੰਧਤ ਮੁੱਖ ਸਟੇਸ਼ਨ ਅਫ਼ਸਰ ਵੱਲੋਂ ਤਸਦੀਕ ਕੀਤਾ ਜਾਵੇਗਾ। ਲੋੜ ਪੈਣ ’ਤੇ ਰਿਕਾਰਡ ਪੁਲਸ ਨੂੰ ਦਿੱਤਾ ਜਾਵੇਗਾ। ਇਹ ਹੁਕਮ 13 ਜਨਵਰੀ 2024 ਤੱਕ ਲਾਗੂ ਰਹੇਗਾ।