ਜਲੰਧਰ 'ਚ ਵੀਜ਼ਾ ਰੱਦ ਹੋਣ ਤੋਂ ਬਾਅਦ ਕੁਝ ਨੌਜਵਾਨਾਂ ਨੇ ਟਰੈਵਲ ਏਜੰਟ ਦੇ ਦਫਤਰ 'ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਨੌਜਵਾਨਾਂ ਨੇ ਆਰਯਨ ਅਕੈਡਮੀ ਟਰੈਵਲ ਏਜੰਟ ਦੇ ਦਫਤਰ ਵਿਚ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਅਤੇ ਦਫਤਰ ਦੀ ਭੰਨਤੋੜ ਕੀਤੀ।
ਕੰਪਨੀ ਦੇ ਮਾਲਕ ਨੇ ਦਿੱਤੀ ਇਹ ਜਾਣਕਾਰੀ
ਜਾਣਕਾਰੀ ਦਿੰਦਿਆਂ ਕੰਪਨੀ ਦੇ ਮਾਲਕ ਅਨਿਲ ਸ਼ਰਮਾ ਨੇ ਦੱਸਿਆ ਕਿ ਕਰੀਬ 7 ਮਹੀਨੇ ਪਹਿਲਾਂ ਇਕ ਲੜਕੀ ਅਮਰੀਕਾ ਦਾ ਵੀਜ਼ਾ ਲਗਵਾਉਣ ਲਈ ਉਨ੍ਹਾਂ ਦੇ ਦਫਤਰ ਆਈ ਸੀ। ਜਿਸ ਨੇ ਸਿਰਫ ਵੀਜ਼ਾ ਫੀਸ ਹੀ ਭਰੀ ਸੀ, ਹੋਰ ਕੁਝ ਨਹੀਂ ਦਿੱਤਾ। ਪਰ ਲੜਕੀ ਆਪਣਾ ਇੰਟਰਵਿਊ ਕਲੀਅਰ ਨਹੀਂ ਕਰ ਸਕੀ ਇਸ ਲਈ ਉਸਦਾ ਵੀਜ਼ਾ ਨਹੀ ਲੱਗਾ ਪਰ ਫਿਰ ਸੱਤ ਮਹੀਨਿਆਂ ਬਾਅਦ ਲੜਕੀ ਆਪਣੇ ਪਤੀ, ਭਰਾ ਅਤੇ ਮਾਂ ਨਾਲ ਆ ਗਈ ਅਤੇ ਦਫਤਰ ਵਿਚ ਕਾਫੀ ਹੰਗਾਮਾ ਕੀਤਾ।
ਘਟਨਾ ਸੀਸੀਟੀਵੀ 'ਚ ਹੋਈ ਕੈਦ
ਅਨਿਲ ਸ਼ਰਮਾ ਨੇ ਦੱਸਿਆ ਕਿ ਲੜਕੀ ਦੇ ਪਤੀ ਨੇ ਬਾਹਰੋਂ ਕੁਝ ਗੁੰਡੇ ਬੁਲਾ ਕੇ ਉਨ੍ਹਾਂ ਦੇ ਦਫ਼ਤਰ ਦੀ ਪੂਰੀ ਤਰ੍ਹਾਂ ਭੰਨਤੋੜ ਕੀਤੀ, ਜੋ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮੁਲਜ਼ਮਾਂ ਨੇ ਪਹਿਲਾਂ ਏਜੰਸੀ ਦੇ ਮੁਲਾਜ਼ਮਾਂ ’ਤੇ ਕੁਰਸੀਆਂ ਨਾਲ ਹਮਲਾ ਕੀਤਾ ਅਤੇ ਫਿਰ ਥੱਪੜ ਮਾਰੇ।