ਜਲੰਧਰ 'ਚ ਦੇ ਸ਼੍ਰੀ ਗੁਰੂ ਰਵਿਦਾਸ ਧਾਮ ਲਈ ਸ਼ਰਧਾਲੁਆਂ ਦਾ ਜੱਥਾ ਰਵਾਨਾ ਹੋ ਗਿਆ ਹੈ। ਇਸ ਦੌਰਾਨ ਸਟੇਸ਼ਨ 'ਤੇ ਸ਼ਰਧਾਲੂਆਂ ਦਾ ਇਕੱਠ ਦੇਖਣ ਨੂੰ ਮਿਲਿਆ। ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਦੀ ਅਗਵਾਈ ਹੇਠ ਹਜ਼ਾਰਾਂ ਸ਼ਰਧਾਲੂ ਬੇਗਮਪੁਰਾ ਐਕਸਪ੍ਰੈਸ ਰੇਲਗੱਡੀ ਵਿੱਚ ਕਾਸ਼ੀ ਲਈ ਰਵਾਨਾ ਹੋਏ। ਇਸ ਦੌਰਾਨ ਸਟੇਸ਼ਨ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ।
ਸਟੇਸ਼ਨ ਤੱਕ ਕੱਢੀ ਗਈ ਸ਼ੋਭਾ ਯਾਤਰਾ
ਰੇਲਗੱਡੀ 'ਚ ਰਵਾਨਾ ਹੋਣ ਤੋਂ ਪਹਿਲਾਂ, ਸ਼ਰਧਾਲੂਆਂ ਨੇ ਬੀਐਸਐਫ ਚੌਕ ਤੋਂ ਸਟੇਸ਼ਨ ਤੱਕ ਸ਼ੋਭਾ ਯਾਤਰਾ ਕੱਢੀ ਗਈ। ਸਟੇਸ਼ਨ 'ਤੇ ਰੇਲਗੱਡੀ ਨੂੰ ਫੁੱਲਾਂ ਅਤੇ ਹਾਰਾਂ ਨਾਲ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ। ਸ਼ਰਧਾਲੂਆਂ ਦੀ ਰੇਲਗੱਡੀ ਨੂੰ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ, ਵਿਧਾਇਕ ਰਾਜਵਿੰਦਰ ਕੌਰ ਥਿਆੜਾ ਅਤੇ ਰੌਬਿਨ ਸਾਂਪਲਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
13 ਫਰਵਰੀ ਨੂੰ ਵਾਪਸ ਆਵੇਗੀ TRAIN
ਤੁਹਾਨੂੰ ਦੱਸ ਦੇਈਏ ਕਿ ਸ਼ਰਧਾਲੂਆਂ ਨਾਲ ਭਰੀ ਇਹ ਰੇਲਗੱਡੀ ਜਲੰਧਰ ਸਿਟੀ ਰੇਲਵੇ ਸਟੇਸ਼ਨ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਆਲਮ ਨਗਰ, ਲਖਨਊ ਸਟੇਸ਼ਨਾਂ ਰਾਹੀਂ ਬਨਾਰਸ ਪਹੁੰਚੇਗੀ। ਉੱਥੋਂ ਇਹ ਰੇਲਗੱਡੀ 12 ਫਰਵਰੀ ਨੂੰ ਰਵਾਨਾ ਹੋਵੇਗੀ ਅਤੇ ਉਪਰੋਕਤ ਸਟੇਸ਼ਨਾਂ ਰਾਹੀਂ ਅਗਲੇ ਦਿਨ 13 ਫਰਵਰੀ ਨੂੰ ਦੁਪਹਿਰ 12 ਵਜੇ ਜਲੰਧਰ ਪਹੁੰਚੇਗੀ।