ਖ਼ਬਰਿਸਤਾਨ ਨੈੱਟਵਰਕ- ਉਤਰਾਖੰਡ ਵਿਚ ਭਾਰੀ ਮੀਂਹ ਤੇ ਖਰਾਬ ਮੌਸਮ ਕਾਰਣ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 15 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੇਦਾਰਨਾਥ ਯਾਤਰਾ ਵੀ 3 ਦਿਨਾਂ ਲਈ ਯਾਨੀ ਕਿ 14 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਖਰਾਬ ਮੌਸਮ ਕਾਰਨ ਅਸਥਾਈ ਤੌਰ ‘ਤੇ ਇਸ ਯਾਤਰਾ ‘ਤੇ ਰੋਕ ਲਗਾ ਦਿੱਤੀ ਗਈ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਟ੍ਰੈਕਿੰਗ ਰੂਟ ਬੰਦ ਕਰ ਦਿੱਤੇ ਗਏ ਹਨ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮਗਰੋਂ ਦੇਹਰਾਦੂਨ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।
ਉੱਤਰਾਖੰਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੇ ਭਾਰੀ ਮੀਂਹ ਅਤੇ ਭੁੱਸਲਖ਼ਸਣ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ। ਜ਼ਿਲਾ ਪ੍ਰਸ਼ਾਸਨ ਅਤੇ SDRF ਦੀਆਂ ਟੀਮਾਂ ਨੇ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਰੋਕ ਲਿਆ ਹੈ ਅਤੇ ਰਾਹਾਂ ਦੀ ਸਫਾਈ ਅਤੇ ਮੌਸਮ ਸੂਧਰਨ ਦੀ ਉਡੀਕ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਦੀ ਅਪੀਲ
ਯਾਤਰੀ ਮੌਸਮ ਸਬੰਧੀ ਅਧਿਕਾਰਕ ਐਪ ਜਾਂ ਵੈਬਸਾਈਟ ਰਾਹੀਂ ਅੱਪਡੇਟ ਲੈਣ। ਜੋ ਯਾਤਰੀ ਰਸਤੇ 'ਚ ਹਨ, ਉਹ ਨਜ਼ਦੀਕੀ ਲਾਜ, ਗੁਰਦੁਆਰਾ ਜਾਂ ਸ਼ੈਲਟਰ ਵਿੱਚ ਠਹਿਰਨ।ਲਗਾਤਾਰ ਲੈਂਡਸਲਾਈਡਿੰਗ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ, ਇਸ ਲਈ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਇਹ ਫੈਸਲਾ ਲਿਆ ਗਿਆ ਹੈ।