ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਮੰਗਲਵਾਰ ਸਵੇਰੇ ਸੰਘਣੀ ਧੁੰਦ ਛਾਈ ਹੋਈ ਹੈ। ਬਠਿੰਡਾ ਅਤੇ ਜਲੰਧਰ ਸਮੇਤ ਹੋਰ ਥਾਵਾਂ 'ਤੇ ਵਿਜ਼ੀਬਿਲਟੀ ਜ਼ੀਰੋ ਤੋਂ 10 ਮੀਟਰ ਤੱਕ ਰਹੀ। ਪੱਛਮੀ ਗੜਬੜ ਅੱਜ ਤੋਂ ਸਰਗਰਮ ਹੋ ਰਹੀ ਹੈ। ਦੱਸ ਦੇਈਏ ਿ ਬੀਤੇ ਦੋ ਦਿਨਾਂ ਧੁੱਪ ਨਿਕਲ ਰਹੀ ਸੀ, ਪਰ ਅੱਜ ਫਿਰ ਧੁੰਦ ਨੇ ਠੰਡ ਵਧਾ ਦਿੱਤੀ ਹੈ। ਅੱਜ ਤੋਂ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਮੀਂਹ ਦਾ ਇਹ ਸਿਲਸਿਲਾ 3 ਫਰਵਰੀ ਤੱਕ ਜਾਰੀ ਰਹੇਗਾ।
ਅਗਲੇ 2 ਦਿਨ ਮੀਂਹ ਦੀ ਸੰਭਾਵਨਾ
ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਅਲਰਟ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਸੀਨੀਅਰ ਵਿਗਿਆਨੀ ਡਾ.ਏ.ਕੇ.ਸਿੰਘ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ। ਜਦੋਂਕਿ ਬੁੱਧਵਾਰ ਅਤੇ ਵੀਰਵਾਰ ਨੂੰ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਮੀਂਹ ਨਾਲ ਕਣਕ ਸਮੇਤ ਸਾਰੀਆਂ ਫਸਲਾਂ ਨੂੰ ਫਾਇਦਾ ਹੋਵੇਗਾ।
ਪੰਜਾਬ 'ਚ ਧੁੰਦ ਅਤੇ ਸੁੱਕੀ ਠੰਡ ਤੋਂ ਰਾਹਤ ਮਿਲੇਗੀ
ਪੰਜਾਬ 'ਚ ਮੀਂਹ ਨਾਲ ਧੁੰਦ ਅਤੇ ਸੁੱਕੀ ਠੰਡ ਤੋਂ ਰਾਹਤ ਮਿਲਣ ਜਾ ਰਹੀ ਹੈ। ਪੰਜਾਬ ਵਿੱਚ ਪਿਛਲੇ ਇੱਕ ਮਹੀਨੇ ਤੋਂ ਪੈ ਰਹੀ ਧੁੰਦ ਮੀਂਹ ਪੈਣ ਨਾਲ ਰਾਹਤ ਮਿਲੇਗੀ।