ਜਲੰਧਰ ਵਿਚ ਨਵੀਂ ਥਾਰ ਦੇ ਖਰਾਬ ਹੋਣ ਨੂੰ ਲੈ ਕੇ ਹੰਗਾਮਾ ਹੋ ਗਿਆ। ਸੌਰਭ ਵਾਲੀਆ ਨਾਂ ਦੇ ਵਿਅਕਤੀ ਨੇ ਜਲੰਧਰ ਦੇ ਰਾਗਾ ਮੋਟਰਜ਼ ਸ਼ੋਅਰੂਮ ਤੋਂ ਨਵੀਂ THAR ਕਢਵਾਈ ਸੀ। ਜਿਵੇਂ ਹੀ ਉਹ ਥਾਰ ਲੈ ਕੇ ਘਰ ਜਾਣ ਲੱਗਾ ਤਾਂ 15 ਮਿੰਟਾਂ ਦੇ ਅੰਦਰ ਹੀ ਇਸ ਵਿੱਚ ਸਮੱਸਿਆ ਪੈਦਾ ਹੋ ਗਈ, ਜਿਸ ਤੋਂ ਬਾਅਦ ਉਹ ਥਾਰ ਨੂੰ ਰਾਗਾ ਮੋਟਰਜ਼ ਦੇ ਸ਼ੋਅਰੂਮ ਵਿੱਚ ਲੈ ਗਿਆ ਅਤੇ ਹੰਗਾਮਾ ਕਰ ਦਿੱਤਾ।
ਸੌਰਭ ਵਾਲੀਆ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਆਪਣੀ ਸਮੱਸਿਆ ਸ਼ੋਅਰੂਮ ਦੇ ਜਨਰਲ ਮੈਨੇਜਰ ਨੂੰ ਦੱਸੀ ਤਾਂ ਉਸ ਨੇ ਥਾਰ ਦੀ ਮੁਰੰਮਤ ਕਰਨ ਦੀ ਬਜਾਏ ਕਿਹਾ ਕਿ ਤੁਹਾਨੂੰ ਸਹੀ ਢੰਗ ਨਾਲ ਗੱਡੀ ਚਲਾਉਣੀ ਨਹੀਂ ਆਉਂਦੀ, ਜਿਸ ਦੇ ਵਿਰੋਧ 'ਚ ਉਨ੍ਹਾਂ ਨੇ ਥਾਰ 'ਤੇ ਲਿਖਿਆ, ਮਹਿੰਦਰਾ ਵੇਚਦਾ ਕੂੜਾ, ਬਾਈਕਾਟ ਕਰੋ।
ਸੋਮਵਾਰ ਸ਼ਾਮ ਨੂੰ THAR ਖਰੀਦੀ ਸੀ
ਪੀੜਤ ਸੌਰਭ ਵਾਲੀਆ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਸ ਨੇ ਥਾਰ 14.4 ਲੱਖ ਰੁਪਏ ਵਿੱਚ ਖਰੀਦੀ ਸੀ। ਜਿਸ ਦਾ ਬਿੱਲ ਵੀ ਉਸ ਕੋਲ ਹੈ। ਥਾਰ ਨੂੰ ਸ਼ੋਅਰੂਮ ਤੋਂ ਬਾਹਰ ਕੱਢਣ ਦੇ 10-15 ਮਿੰਟਾਂ ਬਾਅਦ ਹੀ ਕਾਰ ਦੇ ਗਿਅਰ ਬਾਕਸ ਵਿੱਚੋਂ ਆਵਾਜ਼ ਆਉਣ ਲੱਗੀ। ਇਸ ਸਬੰਧੀ ਜਦੋਂ ਸ਼ੋਅਰੂਮ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਸਮੇਂ ਵਾਹਨ ਦਾ ਟੈਕਨੀਸ਼ੀਅਨ ਆਪਣੀ ਡਿਊਟੀ ਖਤਮ ਕਰ ਕੇ ਚਲਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਅਗਲੀ ਸਵੇਰ ਥਾਰ ਨੂੰ ਸ਼ੋਅਰੂਮ ਵਿੱਚ ਲਿਆਣ ਲਈ ਕਿਹਾ ਗਿਆ।
ਟੈਕਨੀਸ਼ੀਅਨ ਨੇ ਕਿਹਾ - ਸਾਰੇ ਵਾਹਨਾਂ ਵਿੱਚ ਸਮੱਸਿਆ ਹੈ।
ਪੀੜਤ ਦਾ ਦੋਸ਼ ਹੈ ਕਿ ਜਦੋਂ ਉਹ ਅਗਲੀ ਸਵੇਰ ਥਾਰ ਨੂੰ ਟੈਕਨੀਸ਼ੀਅਨ ਕੋਲ ਲੈ ਕੇ ਗਿਆ ਤਾਂ ਉਸ ਨੇ ਕਿਹਾ ਕਿ ਸਾਰੇ ਵਾਹਨਾਂ ਵਿੱਚ ਖਰਾਬੀ ਹੈ, ਇਸ ਤੋਂ ਬਾਅਦ ਉੱਥੇ ਮੌਜੂਦ ਇੱਕ ਹੋਰ ਵਿਅਕਤੀ ਨੇ ਕਿਹਾ ਕਿ ਗੇਅਰ ਆਇਲ ਦੀ ਸਮੱਸਿਆ ਹੈ। ਗੇਅਰ ਆਇਲ ਵਿੱਚ ਮਲਬਾ ਹੋ ਸਕਦਾ ਹੈ।
ਜਨਰਲ ਮੈਨੇਜਰ ਨੇ ਕਿਹਾ- ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ
ਪੀੜਤ ਨੇ ਦੱਸਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਨਵੀਂ ਗੱਡੀ ਦੇ ਗੇਅਰ ਆਇਲ ਵਿੱਚ ਕਚਰਾ ਕਿਵੇਂ ਜਾ ਸਕਦਾ ਹੈ। ਇਸ ਦੌਰਾਨ ਦੂਜਾ ਵਿਅਕਤੀ ਉਸ ਨੂੰ ਕਹਿ ਰਿਹਾ ਹੈ ਕਿ ਕਾਰ ਦਾ ਲੀਵਰ ਖੋਲ੍ਹਣਾ ਹੋਵੇਗਾ ਅਤੇ ਤੀਜਾ ਵਿਅਕਤੀ ਆ ਕੇ ਕਹਿੰਦਾ ਹੈ ਕਿ ਕਾਰ ਦੀਆਂ ਰਿੰਗਾਂ ਢਿੱਲੀਆਂ ਹੋ ਗਈਆਂ ਹਨ ਅਤੇ ਉਨ੍ਹਾਂ ਨੂੰ ਕੱਸਣਾ ਪਵੇਗਾ। ਅੰਤ ਵਿੱਚ ਜਦੋਂ ਮੈਂ ਜਨਰਲ ਮੈਨੇਜਰ ਅਨਿਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ।
ਕਾਰ ਦੀ ਜਾਂਚ ਕਰਨ ਤੋਂ ਬਾਅਦ ਕਿਹਾ ਗਿਆ ਕਿ ਗਿਅਰ ਬਾਕਸ ਬਦਲਣਾ ਹੋਵੇਗਾ
ਪੀੜਤ ਨੇ ਅੱਗੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਗੱਡੀ ਚਲਾ ਰਿਹਾ ਹੈ ਪਰ ਮੈਨੇਜਰ ਉਸ ਨੂੰ ਕਿਹ ਰਿਹਾ ਹੈ ਕਿ ਉਸ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਵਿਸ਼ੇਸ਼ ਟੂਲਕਿੱਟ ਦੀ ਵਰਤੋਂ ਕਰਕੇ ਵਾਹਨ ਦੀ ਜਾਂਚ ਕੀਤੀ। ਜਾਂਚ ਕਰਨ 'ਤੇ ਉਸ ਨੂੰ ਦੱਸਿਆ ਗਿਆ ਕਿ ਗੱਡੀ ਦਾ ਗਿਅਰ ਬਾਕਸ ਬਦਲਣਾ ਪਵੇਗਾ। ਪੀੜਤ ਨੇ ਪੁੱਛਿਆ ਕਿ ਨਵੀਂ ਥਾਰ ਹੈ ਗਿਅਰ ਬਾਕਸ ਕਿਵੇਂ ਬਦਲਾਵਾਂ।
ਪੀੜਤ ਨੇ ਨਵੀਂ ਥਾਰ ਦੀ ਮੰਗ ਕੀਤੀ
ਪੀੜਤ ਸੌਰਭ ਵਾਲੀਆ ਨੇ ਮੰਗ ਕੀਤੀ ਹੈ ਕਿ ਉਸ ਨੂੰ ਨਵੀਂ ਥਾਰ ਦਿੱਤੀ ਜਾਵੇ। ਦੂਜੇ ਪਾਸੇ ਜਦੋਂ ਇਸ ਮਾਮਲੇ ਬਾਰੇ ਰਾਗਾ ਮੋਟਰਜ਼ ਦੇ ਮਾਲਕ ਗੌਰਵ ਚੋਪੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਇਸ ਬਾਰੇ ਗੱਲ ਕਰਨਗੇ।