ਪੰਜਾਬ 'ਚ ਅੱਜ ਰੈਵਨਿਊ ਅਧਿਕਾਰੀ ਹੜਤਾਲ ’ਤੇ ਹਨ। ਜਿਸ ਕਾਰਨ ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਉਂਕਿ ਜਿਹੜੇ ਲੋਕ ਆਪਣੇ ਕੰਮ ਕਰਵਾਉਣ ਲਈ ਤਹਿਸੀਲ 'ਚ ਪਹੁੰਚ ਰਹੇ ਹਨ, ਉਹ ਹੜਤਾਲ ਬਾਰੇ ਪਤਾ ਲੱਗਣ 'ਤੇ ਕਾਫੀ ਨਿਰਾਸ਼ ਹੋ ਰਹੇ ਹਨ |
ਮੀਂਹ 'ਚ ਰਜਿਸਟ੍ਰੇਸ਼ਨ ਕਰਵਾਉਣ ਪਹੁੰਚੇ ਸਨ ਵਿਜੇ
ਮਾਲ ਅਫ਼ਸਰਾਂ ਦੀ ਹੜਤਾਲ ’ਤੇ ਤਹਿਸੀਲ ਦਫ਼ਤਰ ਪੁੱਜੇ ਵਿਜੇ ਦਾ ਕਹਿਣਾ ਹੈ ਕਿ ਉਹ ਇਸ ਬਰਸਾਤ ਦੇ ਮੌਸਮ 'ਚ ਰਜਿਸਟਰੀਆਂ ਕਰਵਾਉਣ ਲਈ ਤਹਿਸੀਲ ਦਫ਼ਤਰ ਪੁੱਜੇ ਸਨ। ਜਦੋਂ ਉਹ ਇੱਥੇ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਅੱਜ ਰੈਵਨਿਊ ਅਧਿਕਾਰੀ ਹੜਤਾਲ 'ਤੇ ਹਨ, ਜਿਸ ਕਾਰਨ ਅੱਜ ਕੋਈ ਵੀ ਕੰਮ ਨਹੀਂ ਕਰ ਸਕੇਗਾ। ਸਾਰੇ ਅਧਿਕਾਰੀਆਂ ਦਾ ਇਕੱਠੇ ਹੜਤਾਲ 'ਤੇ ਜਾਣਾ ਗਲਤ ਹੈ, ਸਰਕਾਰ ਨੂੰ ਇਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ।
ਕੋਈ ਰਿਸ਼ਵਤ ਲੈਂਦਾ ਹੈ, ਪ੍ਰੇਸ਼ਾਨ ਹੁੰਦੇ ਨੇ ਆਮ ਲੋਕ
ਪਾਵਰ ਅਟਾਰਨੀ ਲੈਣ ਆਏ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਹ ਗੋਬਿੰਦਗੜ੍ਹ ਤੋਂ ਆਇਆ ਹੈ। ਇੰਨੀ ਦੂਰੋਂ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਅੱਜ ਸਾਰੇ ਰੈਵਨਿਊ ਅਧਿਕਾਰੀ ਹੜਤਾਲ 'ਤੇ ਹਨ। ਉਸ ਨੇ ਕੱਲ੍ਹ ਵਿਦੇਸ਼ ਜਾਣਾ ਹੈ, ਪਰ ਕੰਮ ਨਹੀਂ ਹੋ ਸਕਿਆ। ਕੋਈ ਹੋਰ ਰਿਸ਼ਵਤ ਲੈਂਦਾ ਹੈ, ਪਰੇਸ਼ਾਨ ਅਸੀਂ ਆਮ ਲੋਕ ਹੋ ਰਹੇ ਹਨ|
ਇਸ ਕਾਰਨ ਹੜਤਾਲ 'ਤੇ ਹਨ ਤਹਿਸੀਲਦਾਰ
ਦੱਸ ਦੇਈਏ ਕਿ ਵਿਜੀਲੈਂਸ ਦੀ ਟੀਮ ਨੇ ਹਾਲ ਹੀ 'ਚ ਤਹਿਸੀਲਦਾਰ ਨੂੰ ਰਿਸ਼ਵਤ ਦੇ ਇੱਕ ਮਾਮਲੇ 'ਚ ਕਾਬੂ ਕੀਤਾ ਸੀ। ਇਸ ਦੇ ਵਿਰੋਧ 'ਚ ਪੰਜਾਬ ਦੇ ਸਾਰੇ ਰੈਵਨਿਊ ਅਧਿਕਾਰੀ ਹੜਤਾਲ ’ਤੇ ਚਲੇ ਗਏ ਹਨ। ਲੁਧਿਆਣਾ 'ਚ ਹੋਈ ਰੈਵਨਿਊ ਅਧਿਕਾਰੀਆਂ ਦੀ ਮੀਟਿੰਗ 'ਚ 7 ਮਾਰਚ ਯਾਨੀ ਸ਼ੁੱਕਰਵਾਰ ਤੱਕ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਗਿਆ, ਜਿਸ ਕਾਰਨ ਰਜਿਸਟਰੀਆਂ ਨਹੀਂ ਹੋ ਸਕਣਗੀਆਂ।