ਖਬਰਿਸਤਾਨ ਨੈੱਟਵਰਕ ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦੇ ਵਿਆਹ ਨੂੰ ਅੱਜ ਇਕ ਸਾਲ ਹੋ ਗਿਆ ਹੈ। ਆਪਣੇ ਵਿਆਹ ਦੀ ਵਰ੍ਹੇਗੰਢ ਉਤੇ ਮਾਨ ਵਲੋਂ ਜਸ਼ਨ ਮਨਾਏ ਜਾਣ ਦੀਆਂ ਖਬਰਾਂ ਆ ਰਹੀਆਂ ਹਨ।
ਦੱਸ ਦੇਈਏ ਕਿ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਚੰਡੀਗੜ੍ਹ ਕਲੱਬ ਵਿਚ ਪਾਰਟੀ ਦਾ ਆਯੋਜਨ ਕੀਤਾ ਗਿਆ ਹੈ। ਅੱਜ ਮੁੱਖ ਮੰਤਰੀ ਮਾਨ ਦੇ ਪਾਲੀਵੁੱਡ ਸਾਥੀਆਂ ਤੋਂ ਇਲਾਵਾ ਪੰਜਾਬ-ਦਿੱਲੀ ਤੋਂ ਕਈ ਮੰਤਰੀ, ਵਿਧਾਇਕ, ਸੰਸਦ ਮੈਂਬਰ ਵੀ ਇੱਥੇ ਪਹੁੰਚਣਗੇ ਤੇ ਉਨਾਂ ਦੀ ਖੁਸ਼ੀ ਵਿਚ ਵਾਧਾ ਕਰਨਗੇ।
ਇਸ ਦੌਰਾਨ 'ਆਪ' ਦੀ ਪ੍ਰਮੁੱਖ ਲੀਡਰਸ਼ਿਪ, ਨੇਤਾ ਸੰਜੇ ਸਿੰਘ, ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਹੋਰ ਵੀ ਹਾਜ਼ਰ ਹੋ ਸਕਦੇ ਹਨ।
ਚੰਡੀਗੜ੍ਹ ਕਲੱਬ ਵਿਖੇ ਗੀਤ-ਸੰਗੀਤ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ। ਪੂਰੇ ਮਾਨ ਪਰਿਵਾਰ ਅਤੇ ਉਨ੍ਹਾਂ ਦੇ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਦੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।