ਪੰਜਾਬ ਵਿੱਚ 10 ਦਿਨਾਂ ਲਈ 8 ਰੇਲਗੱਡੀਆਂ ਰੱਦ ਕੀਤੀਆਂ ਗਈਆਂ ਹਨ। ਫਿਰੋਜ਼ਪੁਰ ਡਿਵੀਜ਼ਨ ਦੇ ਅੰਮ੍ਰਿਤਸਰ ਪਠਾਨਕੋਟ ਸੈਕਸ਼ਨ 'ਤੇ ਬਟਾਲਾ ਰੇਲਵੇ ਸਟੇਸ਼ਨ 'ਤੇ ਨਾਨ-ਇੰਟਰਲਾਕਿੰਗ ਦੇ ਕੰਮ ਕਾਰਨ ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਜਾਣਕਾਰੀ ਅਨੁਸਾਰ ਰੇਲਵੇ ਨੇ 3 ਮਾਰਚ ਤੋਂ 13 ਮਾਰਚ ਤੱਕ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ।
ਇਹ ਟ੍ਰੇਨਾਂ ਰਹਿਣਗੀਆਂ ਰੱਦ
ਟ੍ਰੇਨ ਦਾ ਨਾਮ / ਟ੍ਰੇਨ ਨੰਬਰ
ਅੰਮ੍ਰਿਤਸਰ ਪਠਾਨਕੋਟ ਪੈਸੇਂਜਰ (54611)
ਪਠਾਨਕੋਟ-ਅੰਮ੍ਰਿਤਸਰ ਪੈਸੇਂਜਰ (54614)
ਅੰਮ੍ਰਿਤਸਰ-ਪਠਾਨਕੋਟ ਐਕਸਪ੍ਰੈਸ (14633)
ਪਠਾਨਕੋਟ-ਅੰਮ੍ਰਿਤਸਰ ਪੈਸੇਂਜਰ (54616)
ਪਠਾਨਕੋਟ ਵੇਰਕਾ (74674)
ਵੇਰਕਾ ਪਠਾਨਕੋਟ (74673)
ਅੰਮ੍ਰਿਤਸਰ-ਕਾਦੀਆਂ (74691)
ਕਾਦੀਆਂ-ਅੰਮ੍ਰਿਤਸਰ (74692) ਰੱਦ ਰਹੇਗੀ।